19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

'ਆਪ' ਤੋਂ ਅੱਕੇ ਪੰਜਾਬ ਦੇ ਲੋਕਾਂ ਦਾ ਮੁੜ ਅਕਾਲੀ ਦਲ 'ਚ ਵਿਸ਼ਵਾਸ ਵਧਣ ਲੱਗਿਆ-ਯੂਥ ਆਗੂ <br/>

ਅਜੀਤ ਡੈਸਕ 14-02-2026
ਬਾਘਾ ਪੁਰਾਣਾ, 13 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਆਮ ਆਦਮੀ ਪਾਰਟੀ ਨੇ ਪੰਜਾਬ ਦੀ ਵਾਗਡੋਰ ਆਪਣੇ ਹੱਥ 'ਚ ਕਰਨ ਲਈ ਸੂਬੇ ਦੇ ਲੋਕਾਂ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਨੇਕਾਂ ਵਾਧੇ ਕੀਤੇ ਤੇ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾਏ, ਜਿਸ ਨਾਲ ਪਾਰਟੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ, ਅੱਜ ਲਗਭਗ ਚਾਰ ਸਾਲ ਹੋਣ ਦੇ ਕੰਡੇ ਤੇ ਹਨ ਪਰ ਲੋਕਾਂ ਦੇ ਜ਼ਮੀਨੀ ਪੱਧਰ 'ਤੇ ਹਾਲਾਤ ਪਹਿਲਾ ਨਾਲੋਂ ਵੀ ਮਾੜੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਆਗੂ ਅਰਸ਼ਪ੍ਰੀਤ ਸਿੰਘ ਸਦਿਓੜਾ ਪ੍ਰਧਾਨ ਐਸ. ਓ. ਆਈ. ਹਲਕਾ ਬਾਘਾ ਪੁਰਾਣਾ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕੋਟਲਾ ਮਿਹਰ ਸਿੰਘ ਵਾਲਾ, ਬੂਟਾ ਸਿੰਘ ਸਾਬਕਾ ਸਰਪੰਚ ਦੱਲੂਵਾਲਾ ਅਤੇ ਪਵਨਦੀਪ ਸਿੰਘ ਬਰਾੜ ਚੰਨੂਵਾਲਾ ਯੂਥ ਆਗੂ ਨੇ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਰੱਤੀ ਭਰ ਵੀ ਖਰਾ ਨਹੀਂ ਉਤਰ ਸਕੀ, ਪੰਜਾਬ ਦੀ ਅਰਥ ਵਿਵਸਥਾ ਅਤੇ ਕਾਨੂੰਨ ਅਵਸਥਾ ਰੱਬ ਆਸਰੇ ਹੈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਕਿਸੇ ਦਾ ਕੋਈ ਖ਼ੌਫ਼ ਨਹੀਂ ਜਦਕਿ ਆਮ ਲੋਕਾਂ ਨੂੰ ਆਪਣੀ ਜਾਨ ਕਿਸੇ ਨਾ ਕਿਸੇ ਢੰਗ ਤਰੀਕੇ ਬਚਾ ਕੇ ਰੱਖਣ ਦਾ ਪੂਰਾ ਫੌਖ ਬਣਿਆ ਹੋਇਆ ਹੈ | ਪ੍ਰਧਾਨ ਅਰਸ਼ਪ੍ਰੀਤ, ਗੋਪੀ ਸਰਪੰਚ, ਬੂਟਾ ਸਰਪੰਚ ਅਤੇ ਪਵਨਦੀਪ ਬਰਾੜ ਨੇ ਕਿਹਾ ਕਿ 'ਆਪ' ਤੋਂ ਅੱਕੇ ਹੋਏ ਲੋਕਾਂ ਦਾ ਮੁੜ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਵਿਸ਼ਵਾਸ ਵਧਣ ਲੱਗਿਆ ਹੈ, ਜੋ ਕਿ ਪੰਜਾਬ ਲਈ ਬਹੁਤ ਹੀ ਸ਼ੁੱਭ ਸੰਕੇਤ ਹੈ |

ਪਿਛਲੀ ਖ਼ਬਰ ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਦੂਸਰਾ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਵਿਧਾਇਕ ਲਾਡੀ ਢੋਸ ਦੀ ਅਗਵਾਈ 'ਚ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।