16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਲੁੱਟ-ਖੋਹ ਦੀ ਨੀਅਤ ਨਾਲ ਪ੍ਰਾਈਵੇਟ ਕੰਪਨੀ ਦਾ ਕਰਿੰਦਾ ਕੀਤਾ ਜ਼ਖ਼ਮੀ

ਅਜੀਤ ਡੈਸਕ 15-02-2026
ਅਮਰਕੋਟ, 14 ਫਰਵਰੀ (ਭੱਟੀ)-ਵਲਟੋਹਾ ਇਲਾਕੇ ਵਿਚ ਲਗਾਤਾਰ ਹੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਰੋਕਣ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ | ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਤਿੰਨ ਦਿਨ ਪਹਿਲਾਂ ਪਿੰਡ ਡਿੱਬੀਪੁਰਾ ਦੇ ਪੁਲ ਨਜ਼ਦੀਕ ਬਜਾਜ ਕੰਪਨੀ ਦੇ ਇਕ ਕਰਿੰਦੇ ਕੋਲੋਂ ਕੈਸ਼ ਲੁੱਟਣ ਦੀ ਨੀਅਤ ਨਾਲ ਐਕਟੀਵਾ ਸਵਾਰ ਦੋ ਲੁਟੇਰਿਆਂ ਵਲੋਂ ਦਾਤਰਾਂ ਨਾਲ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ, ਪਰੰਤੂ ਉਸ ਉਪਰ ਹਮਲਾ ਕਰਨ ਵਾਲੇ ਦੋਵਾਂ ਹਮਲਾਵਰਾਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ | ਇਸ ਸਬੰਧੀ ਆਪਣੀ ਦੁੱਖ ਭਰੀ ਦਾਸਤਾਂ ਦੱਸਦਿਆਂ ਪਿ੍ਯਾਸ਼ੂ ਪਿ੍ੰਜਾ ਪੁੱਤਰ ਅਮਰਦੀਪ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਬੀਤੀ 12 ਫਰਵਰੀ ਨੂੰ ਸਵੇਰੇ 10ਵਜੇ ਦੇ ਕਰੀਬ ਉਹ ਪਿੰਡ ਜੋਧ ਸਿੰਘ ਵਾਲਾ ਤੋਂ ਪਿੰਡ ਡਿੱਬੀਪੁਰਾ ਨੂੰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਾਰਕੀਟਿੰਗ ਕਰਨ ਲਈ ਜਾ ਰਿਹਾ ਸੀ ਕਿ ਇਸ ਦੌਰਾਨ ਪਿੰਡ ਡਿੱਬੀਪੁਰਾ ਦੇ ਪੁਲ ਨਜ਼ਦੀਕ ਪਿੱਛੋ ਚਿੱਟੇ ਰੰਗ ਦੀ ਐਕਟੀਵਾ 'ਤੇ ਸਵਾਰ ਹੋ ਕੇ ਆਏ ਲੁਟੇਰਿਆਂ ਵਲੋਂ ਉਸ ਤੋਂ ਕੈਸ਼ ਲੁੱਟਣ ਦੀ ਨੀਅਤ ਨਾਲ ਉਸ ਉੱਪਰ ਦਾਤਰ ਦਾ ਵਾਰ ਕੀਤਾ, ਜੋ ਉਸ ਦੇ ਸਿਰ ਵਿੱਚ ਲੱਗਾ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਮੋਟਰਸਾਈਕਲ ਸਮੇਤ ਜ਼ਮੀਨ ਤੇ ਡਿੱਗ ਗਿਆ | ਪਿ੍ਯਾਸ਼ੂ ਨੇ ਦੱਸਿਆ ਕਿ ਹਮਲਾਵਰ ਜਦੋਂ ਲੋਕ ਇਕੱਠੇ ਹੁੰਦਾ ਵੇਖ ਉਸ ਤੋਂ ਭੱਜਣ ਲੱਗੇ ਤਾਂ ਉਹਨਾਂ ਦੀ ਐਕਟਿਵਾ ਵੀ ਜ਼ਮੀਨ 'ਤੇ ਡਿੱਗ ਗਈ | ਜਿਸ ਤੋਂ ਬਾਅਦ ਨਜ਼ਦੀਕੀ ਲੋਕਾਂ ਵਲੋਂ ਦੋਵਾਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਇਲਾਕਾ ਪੁਲਿਸ ਨੂੰ ਬੁਲਾ ਕੇ ਸੌਂਪ ਦਿੱਤਾ ਗਿਆ | ਉਸਨੇ ਦੱਸਿਆ ਕਿ ਬੇਸ਼ੱਕ ਮੌਕੇ ਤੋਂ ਹੀ ਲੋਕਾਂ ਵਲੋਂ ਦੋਵਾਂ ਹਮਲਾਵਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਸੀ ਪ੍ਰੰਤੂ ਪੁਲਿਸ ਵਲੋਂ ਇਸ ਮਾਮਲੇ ਵਿਚ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਵੱਲੋਂ ਦਰਜ ਕਰਵਾਏ ਬਿਆਨਾਂ ਉੱਪਰ ਕੋਈ ਕੇਸ ਦਰਜ ਕੀਤਾ ਹੈ | ਪਿ੍ਯਾਸ਼ੂ ਨੇ ਪੁਲਿਸ ਦੀ ਢਿੱਲੀ ਕਾਰਗੁਾਰੀ ਉੱਪਰ ਸਵਾਲ ਖੜੇ ਕਰਦਿਆਂ ਐੱਸ.ਐੱਸ.ਪੀ. ਪਾਸੋਂਾ ਇਸ ਮਾਮਲੇ ਦੀ ਜਾਂਚ ਕਰਕੇ ਉਸ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ | ਉਧਰ ਵਾਰ-ਵਾਰ ਸੰਪਰਕ ਕਰਨ 'ਤੇ ਵੀ ਥਾਣਾ ਮੁਖੀ ਮਨਜੀਤ ਸਿੰਘ ਵਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ | ਜਦੋਂ ਇਸ ਸੰਬੰਧੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਠੋਸ ਕਾਰਵਾਈ ਕੀਤੀ ਜਾਵੇਗੀ ਅਤੇ ਮੌਕੇ ਤੋਂ ਹੀ ਫੜੇ ਗਏ ਹਮਲਾਵਰਾਂ ਸਬੰਧੀ ਕੀ ਠੋਸ ਕਾਰਵਾਈ ਕੀਤੀ ਗਈ ਹੈ ਉਸਦੀ ਰਿਪੋਰਟ ਥਾਣਾ ਮੁਖੀ ਪਾਸੋਂ ਮੰਗੀ ਜਾਵੇਗੀ |
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਧਰਨਾ ਲਗਾ ਕੇ ਥਾਣਾ ਮੁਖੀ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਬਿਜਲੀ ਨਿਗਮ ਦੀ 50 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਖ਼ਿਲਾਫ਼ 16 ਤੇ 17 ਫਰਵਰੀ ਨੂੰ ਅਰਥੀ ਫੂਕ ਮੁਜ਼ਾਹਰੇ ਕਰਨ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।