ਤਰਨ ਤਾਰਨ, 14 ਫਰਵਰੀ (ਇਕਬਾਲ ਸਿੰਘ ਸੋਢੀ)- ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਵਿਖੇ ਜੁਆਲੋਜੀ ਅਤੇ ਈਕੋ ਕਲੱਬ ਵਲੋਂ ਵਾਈਲਡ ਲਾਈਫ ਫੋਟੋਗ੍ਰਾਫੀ ਦੀ ਪ੍ਰਦਰਸ਼ਨੀ ਲਗਾਈ ਗਈ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ.ਅਮਨਦੀਪ ਭੱਟੀ ਅਤੇ ਵਾਈਸ ਪਿ੍ੰਸੀਪਲ ਡਾ.ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰਵਾਸੀ ਪੰਛੀਆਂ ਪ੍ਰਤੀ ਜਾਣਕਾਰੀ ਦੇਣ ਹਿੱਤ ਇਹ ਉਪਰਾਲਾ ਕੀਤਾ ਗਿਆ ਹੈ | ਇਸ ਪ੍ਰਦਰਸ਼ਨੀ ਵਿਚ ਅਮਿਤ ਸ਼ਰਮਾ ਵਲੋਂ ਖਿੱਚੀਆਂ ਪ੍ਰਵਾਸੀ ਅਤੇ ਭਾਰਤ ਵਿੱ ਪਾਏ ਜਾਣ ਵਾਲੇ ਪੰਛੀਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ | ਅਮਿਤ ਸ਼ਰਮਾ ਨੇ ਕਿਹਾ ਕਿ ਉਹ ਪੇਸ਼ੇ ਵਜੋਂ ਬੈਂਕ ਅਧਿਕਾਰੀ ਹਨ, ਉਨ੍ਹਾਂ ਨੂੰ ਵਾਈਲਡ ਲਾਈਫ ਤਸਵੀਰਾਂ ਦਾ ਸ਼ੌਕ ਹੈ | ਉਨ੍ਹਾਂ ਵਲੋਂ ਲੋਕਾਂ ਨੂੰ ਪਸ਼ੂ-ਪੰਛੀਆਂ ਦੀ ਪ੍ਰਜਾਤੀਆਂ ਨੂੰ ਨੇੜੇ ਤੋਂ ਜਾਣਨ ਹਿੱਤ ਇਹ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਕੰਪਿਊਟਰ ਵਿਭਾਗ ਵਲੋਂ ਪਰਵਾਸੀ ਪੰਛੀਆਂ ਨਾਲ ਸਬੰਧਤ ਇਕ ਡਾਕੂਮੈਂਟਰੀ ਵੀ ਦਿਖਾਈ ਗਈ | ਸਟੇਜ ਸੰਚਾਲਨ ਸਹਾਇਕ ਪ੍ਰੋਫੈਸਰ ਡਾ. ਪ੍ਰੋ.ਅਜੂਨੀ ਸਿੱਧੂ ਵਲੋਂ ਕੀਤੀ ਗਈ | ਕਾਲਜ ਪਿ੍ੰਸੀਪਲ ਅਤੇ ਸਟਾਫ਼ ਵਲੋਂ ਅਮਿਤ ਸ਼ਰਮਾ ਦਾ ਧੰਨਵਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਲਜ ਦੇ ਸਹਾਇਕ ਪ੍ਰੋਫੈਸਰ ਸੰਗੀਤਾ ਅਗਨੀਹੋਤਰੀ, ਰਮਨਦੀਪ ਕੌਰ ਹਰਪ੍ਰੀਤ ਸਿੰਘ, ਰੀਤੂ, ਪ੍ਰਕੀਰਿਤੀ, ਸਵਪਨਦੀਪ ਸਿੰਘ, ਜਸਜੀਤ ਸਿੰਘ ਅਤੇ ਹੋਰ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |