ਬਾਬਾ ਬਕਾਲਾ ਸਾਹਿਬ, 14 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-'ਕਾਂਗਰਸ ਪਾਰਟੀ ਵਲੋਂ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਚ ਗ਼ਰੀਬ ਲੋਕਾਂ ਨੂੰ ਮਨਰੇਗਾ ਸਕੀਮ ਨੂੰ ਬਚਾਉਣ ਦੇ ਨਾਮ 'ਤੇ ਕੀਤੇ ਗਏ ਇਕੱਠ ਦੌਰਾਨ ਹੱਦ ਤੋਂ ਪਾਰ ਹੁੰਦੇ ਕਾਂਗਰਸ ਦੇ ਐੱਲ.ਓ.ਪੀ. ਪ੍ਰਤਾਪ ਸਿੰਘ ਬਾਜਵਾ ਵਲੋਂ ਹਰਭਜਨ ਸਿੰਘ ਈ.ਟੀ.ਓ. ਦੇ ਪਿਤਾ ਵਲੋਂ ਕੀਤੀ ਜਾਂਦੀ ਕਿਰਤ ਕਮਾਈ ਦੇ ਵਸੀਲੇ 'ਤੇ ਹਮਲਾ ਕੀਤਾ ਗਿਆ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ |' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਐੱਸ.ਸੀ. ਸਮਾਜ ਲਈ ਕਾਂਗਰਸੀ ਲੀਡਰਾਂ ਦੀ ਗੰਦੀ ਮਾਨਸਿਕਤਾ ਭਾਵੇਂ ਪਹਿਲਾਂ ਹੀ ਜੱਗ ਜ਼ਾਹਿਰ ਹੈ, ਕਦੀ ਰਾਜਾ ਵੜਿੰਗ ਵਲਾੋ ਮਰਹੂਮ ਸਾਬਕਾ ਗ੍ਰਹਿ ਮੰਤਰੀ ਸ: ਬੂਟਾ ਸਿੰਘ ਬਾਰੇ ਭੱਦੀ ਸ਼ਬਦਾਵਲੀ, ਕਦੇ ਚਰਨਜੀਤ ਸਿੰਘ ਚੰਨੀ ਦੀ ਕਾਬਲੀਅਤ ਨੂੰ ਚੈਲੰਜ ਕਰਨਾ ਅਤੇ ਹੁਣ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਪਰਿਵਾਰਕ ਕਿੱਤੇ ਬੈਂਡ ਵਜਾਉਣ 'ਤੇ ਸਵਾਲ ਚੁੱਕਣ ਦੀ ਅਸੀਂ ਸਖਤ ਨਿੰਦਿਆ ਕਰਦੇ | ਉਨ੍ਹਾਂ ਨੇ ਕਿਹਾ ਕਿ ਹਰਭਜਨ ਸਿੰਘ ਨੇ ਅੱਠ ਸਰਕਾਰੀ ਨੌਕਰੀਆਂ ਨੂੰ ਛੱਡ ਕੇ ਫਿਰ ਪੀ.ਸੀ.ਐੱਸ. ਦੀ ਪ੍ਰੀਖਿਆ ਪਾਸ ਕਰਕੇ ਬਤੌਰ ਈ.ਟੀ.ਓ. ਦੀ ਸਰਵਿਸ ਪ੍ਰਾਪਤ ਕੀਤੀ ਸੀ, ਜੇਕਰ ਪ੍ਰਤਾਪ ਸਿੰਘ ਬਾਜਵਾ ਜ਼ਿਆਦਾ ਸਿਆਣਾ ਹੈ ਤਾਂ ਇਕ ਵਾਰ ਪੀ.ਸੀ.ਐੱਸ. ਦਾ ਪੇਪਰ ਦੇ ਕੇ ਦੇਖ ਲੈਣ ਸੱਚ ਸਭ ਦੇ ਸਾਹਮਣੇ ਆ ਜਾਵੇਗਾ ਤੁਸੀਂ ਕਿੰਨੇ ਪਾਣੀ 'ਚ ਹੋ | ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਅਤੇ ਪੰਜਾਬ ਨੂੰ ਅਗਾਂਹ ਵਧੂ ਸੋਚ ਦੀ ਰਾਜਨੀਤੀ ਦੀ ਗੱਲ ਕਰੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਜੇਕਰ ਕਿਸੇ ਵੀ ਗ਼ਰੀਬ ਵਰਗ ਦੇ ਐਮ.ਐਲ.ਏ. ਜਾਂ ਕਿਸੇ ਲੀਡਰ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਬਰ ਤਿਆਰ ਹਾਂ | ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਸ਼ਰਨ ਸਿੰਘ, ਕੌਂਸਲਰ ਮਨਜਿੰਦਰ ਸਿੰਘ, ਕੌਂਸਲਰ ਪਰਮਜੀਤ ਸਿੰਘ ਅਤੇ ਹੋਰ ਹਾਜ਼ਰ ਸਨ |