28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸਿਆਸੀ ਸੁਆਰਥ ਲਈ 'ਸਿਰੋਪਾਓ' ਦੀ ਦੁਰਵਰਤੋਂ ਬੰਦ ਕੀਤੀ ਜਾਵੇੇ-ਕਰਨੈਲ ਸਿੰਘ ਪੀਰ ਮੁਹੰਮਦ <br/>

ਅਜੀਤ ਡੈਸਕ 16-02-2026
ਤਰਨ ਤਾਰਨ, 15 ਫਰਵਰੀ (ਹਰਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਸਿੱਖ ਰਾਜਨੀਤੀ ਵਿਚ ਵਧ ਰਹੇ 'ਦਲ-ਬਦਲੂ' ਸੱਭਿਆਚਾਰ ਅਤੇ ਇਸ ਦੌਰਾਨ ਗੁਰੂ ਦੀ ਬਖ਼ਸ਼ਿਸ਼ 'ਸਿਰੋਪਾਓ' ਦੀ ਹੋ ਰਹੀ ਨਿਰਾਦਰੀ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ | ਪੀਰ ਮੁਹੰਮਦ ਨੇ ਕਿਹਾ ਕਿ ਅੱਜ-ਕੱਲ੍ਹ ਰਾਜਨੀਤਿਕ ਪਾਰਟੀਆਂ ਵਲੋਂ ਦੂਜੀਆਂ ਪਾਰਟੀਆਂ ਵਿਚੋਂ ਆਏ ਆਗੂਆਂ ਨੂੰ ਸਿਰਫ ਸਿਆਸੀ ਮੁਫ਼ਾਦ ਲਈ ਗੁਰਦੁਆਰਾ ਸਾਹਿਬਾਨਾਂ ਅੰਦਰ ਜਾਂ ਜਨਤਕ ਸਟੇਜਾਂ 'ਤੇ 'ਸਿਰੋਪਾਓ' ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ | ਇਹ ਸਿੱਖ ਰਹਿਤ ਮਰਿਆਦਾ ਅਤੇ ਪੰਥਕ ਪ੍ਰੰਪਰਾਵਾਂ ਦੀ ਸਿੱਧੀ ਉਲੰਘਣਾ ਹੈ | ਸਿਰੋਪਾਓ ਸਿਆਸੀ ਖਿਡੌਣਾ ਨਹੀਂ | ਉਨ੍ਹਾਂ ਸਪੱਸ਼ਟ ਕੀਤਾ ਕਿ 'ਸਿਰੋਪਾਓ' ਕੋਈ ਸਵਾਗਤੀ ਟੋਕਨ ਜਾਂ ਸਿਆਸੀ ਹਾਰ ਨਹੀਂ ਹੈ, ਸਗੋਂ ਇਹ ਗੁਰੂ ਸਾਹਿਬ ਵਲੋਂ ਕਿਸੇ ਵਿਅਕਤੀ ਦੀ ਉੱਚੀ-ਸੁੱਚੀ ਸ਼ਖਸੀਅਤ ਅਤੇ ਪੰਥਕ ਸੇਵਾ ਬਦਲੇ ਦਿੱਤੀ ਜਾਣ ਵਾਲੀ ਇਕ ਪਵਿੱਤਰ ਬਖ਼ਸ਼ਿਸ਼ ਹੈ | ਦਲ-ਬਦਲੂਆਂ ਦੇ ਗਲਾਂ ਵਿਚ ਸਿਰੋਪੇ ਪਾਉਣਾ ਇਸ ਦੀ ਮਹੱਤਤਾ ਨੂੰ ਮਿੱਟੀ ਵਿਚ ਮਿਲਾਉਣਾ ਹੈ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਗੰਭੀਰ ਮੁੱਦੇ 'ਤੇ ਤੁਰੰਤ 'ਹੁਕਮਨਾਮਾ' ਜਾਂ ਸਖ਼ਤ ਆਦੇਸ਼ ਜਾਰੀ ਕੀਤਾ ਜਾਵੇ, ਤਾਂ ਜੋ ਕੋਈ ਵੀ ਸਿਆਸੀ ਪਾਰਟੀ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਨੀਤਿਕ ਸੌਦੇਬਾਜ਼ੀਆਂ ਵੇਲੇ ਸਿਰੋਪਾਓ ਦੀ ਵਰਤੋਂ ਨਾ ਕਰ ਸਕੇ | ਪੀਰ ਮੁਹੰਮਦ ਨੇ ਸਮੁੱਚੀ ਸਿੱਖ ਸੰਗਤ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਵੀ ਜਾਗਰੂਕ ਹੋਣ ਦਾ ਸੱਦਾ ਦਿੱਤਾ ਹੈ ਕਿ ਉਹ ਆਪਣੇ ਇਲਾਕੇ ਵਿਚ ਅਜਿਹੀਆਂ ਗੈਰ-ਮਰਿਆਦਤ ਕਾਰਵਾਈਆਂ ਦਾ ਵਿਰੋਧ ਕਰਨ | ਸਿੱਖ ਪੰਥ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਸਿਆਸੀ ਮੰਡੀ ਦੀ ਵਸਤੂ ਨਹੀਂ ਬਣਨ ਦਿੱਤਾ ਜਾਵੇਗਾ | ਅਸੀਂ ਜਲਦ ਹੀ ਇਸ ਸੰਬੰਧੀ ਇਕ ਵਫ਼ਦ ਲੈ ਕੇ ਜਥੇਦਾਰ ਸਾਹਿਬ ਨੂੰ ਮਿਲਾਂਗੇ ਅਤੇ ਮੰਗ ਪੱਤਰ ਸੌਂਪਾਂਗੇ |

ਪਿਛਲੀ ਖ਼ਬਰ ਕਲਾ ਸੁਮਨ ਵਲੋਂ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਬਹਿੜਵਾਲ ਵਿਚ ਸਾਲਾਨਾ ਗੁਰਮਤਿ ਸਮਾਗਮ 17 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।