ਤਰਨ ਤਾਰਨ, 15 ਫਰਵਰੀ (ਇਕਬਾਲ ਸਿੰਘ ਸੋਢੀ)ਭਾਰਤ ਸਰਕਾਰ ਦੇ ਯੁੁਵਾ ਮੰਤ੍ਰਾਲਿਆ, ਹਿਮਾਚਲ ਭਾਸ਼ਾ ਕਲਾ ਸੰਸਕਿ੍ਤੀ ਵਿਭਾਗ ਅਤੇ ਪੰਜਾਬ ਸਿੱਖਿਆ ਵਿਭਾਗ ਨਾਲ ਸੰਬੰਧਤ ਤਰਨ ਤਾਰਨ ਦੀ ਗੈਰ ਰਾਜਨੀਤਿਕ, ਖੁਦ ਮੁਖਤਾਰ, ਵਿਦਿੱਅਕ ਤੇ ਸਾਂਸਕਿ੍ਤਿਕ ਐਨ.ਜੀ.ਓ. ਕਲਾ ਸੁਮਨ ਵਲੋਂ ਬੀਤੇ ਦਿਨੀਂ ਸ਼ਹਿਰ ਦੇ ਪ੍ਰਸਿੱਧ ਕਾਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਵਿਖੇ ਕਰਵਾਏ ਗਏ ਰਾਸ਼ਟ੍ਰੀਯ ਪ੍ਰੋਗਰਾਮ 'ਵੰਦੇ ਮਾਤਰਮ' ਦੇ ਅਧੀਨ ਟ੍ਰੇਨੀਜ ਵਿਚਾਲੇ ਗੀਤ, ਕਵਿਤਾ ਅਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ ਗਏੇ | ਇਨਾਂ ਮੁਕਾਬਲਿਆਂ ਵਿਚੋਂ ਗੀਤ ਵਿਚ ਇਸ਼ਮਾਨਦੀਪ ਸਿੰਘ ਪਹਿਲਾ, ਕੋਰੀਓਗ੍ਰਾਫੀ ਵਿਚ ਪੂਜਾ ਪਹਿਲਾ ਅਤੇ ਕਵਿਤਾ ਵਿਚ ਵੰਸ਼ਦੀਪ ਸਿੰਘ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਅਤੇ ਦੂਜੇ ਨੰਬਰ ਵਿਦਿਆਰਥੀ ਜਸਮੀਨ ਕੌਰ ਅਤੇ ਹਰਸਿਮਰਨ ਸਿੰਘ ਰਹੇ | ਇਨਾਂ ਜੇਤੂਆਂ ਨੂੰ ਪ੍ਰਸੰਸਾ-ਪੱਤਰ ਪ੍ਰਦਾਨ ਕਰਦਿਆਂ 'ਕਲਾ ਸੁਮਨ' ਐਨ.ਜੀ.ਓ. ਦੇ ਡਾਇਰੈਕਟਰ ਡਾ. ਰਮੇਸ਼ ਸਿੰਘ ਚੰਦੇਲ ਨੇ ਜੇਤੂਆਂ ਨੂੰ ਵਧਾਈਆਂ ਦਿੰਦਿਆਂ ਉਨਾਂ ਦੇ ਚੰਗੇ ਭਵਿੱਖ ਲਈ ਆਸ਼ੀਰਵਾਦ ਦਿੱਤਾ | ਇਸ ਮੌਕੇ ਐਮ.ਡੀ. ਮਨਮੋਹਨ ਸਿੰਘ, ਮਨਦੀਪ ਸਿੰਘ ਪੰਨੂੰ ਅਤੇ ਮੈਡਮ ਬਰਿੰਦਰ ਕੌਰ ਅਤੇ ਕੁਲਵੰਤ ਕੌਰ ਮੌਜੂਦ ਸਨ |