ਤਰਨ ਤਾਰਨ, 18 ਫਰਵਰੀ (ਹਰਿੰਦਰ ਸਿੰਘ)-ਬਲਾਕ ਨੌਸ਼ਹਿਰਾ ਪੰਨੂੰਆਂ ਦੇ 40 ਅਧਿਆਪਕਾਂ ਵਲੋਂ ਬੀ.ਪੀ.ਈ.ਓ. ਨੌਸ਼ਹਿਰਾ ਪੰਨੂੰਆਂ ਅਸ਼ਵਨੀ ਮਰਵਾਹਾ ਖਿਲਾਫ਼ ਲਗਾਏ ਗਏ ਗੰਭੀਰ ਦੋਸ਼ਾਂ ਦੇ ਚੱਲਦਿਆਂ ਸੋਨਾਲੀ ਗਿਰਿ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਮੁਅੱਤਲ ਬੀ.ਪੀ.ਈ.ਓ. ਦਾ ਹੈਡਕੁਆਟਰ ਗੁਰਦਾਸਪੁਰ ਹੋਵੇਗਾ | ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਬਲਾਕ ਨੌਸ਼ਹਿਰਾ ਪੰਨੂੰਆਂ ਦੇ 40 ਅਧਿਆਪਕਾਂ ਵਲੋਂ ਬੀ.ਪੀ.ਈ.ਓ. ਨੌਸ਼ਹਿਰਾ ਪੰਨੂੰਆਂ ਅਸ਼ਵਨੀ ਮਰਵਾਹਾ ਵਲੋਂ ਸ਼ੋਸ਼ਲ ਮੀਡੀਆ ਉਤੇ ਅਧਿਆਪਕਾਂ ਦੇ ਇਨਕਰੀਮੈਂਟ ਲਗਾਉਣ ਅਤੇ ਸਕੂਲ ਦੇ ਕਮਰਿਆਂ ਨੂੰ ਰੰਗ ਰੋਗਨ ਕਰਨ ਵਿਚ ਰਿਸ਼ਵਤ ਦੀ ਕੀਤੀ ਮੰਗ ਗਈ ਸੀ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ | ਗੰਭੀਰ ਦੋਸ਼ਾਂ ਦੇ ਚੱਲਦਿਆਂ ਸਿੱਖਿਆ ਵਿਭਾਗ ਵਲੋਂ ਗੰਭੀਰ ਕੁਤਾਹੀ ਅਤੇ ਅਨੁਸ਼ਾਸ਼ਣਹੀਣਤਾ ਮੰਨਦੇ ਹੋਏ ਉਨ੍ਹਾਂ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4 (1) (ਏ) ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ |
ਨੌਸ਼ਹਿਰਾ ਪੰਨੂੰਆਂ ਦੇ ਬੀ.ਪੀ.ਈ.ਓ. ਅਸ਼ਵਨੀ ਮਰਵਾਹਾ ਮੁਅੱਤਲ
ਅਜੀਤ ਡੈਸਕ
19-02-2026