17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਖੇਮਕਰਨ ਵਿਚਲੇ ਛੱਪੜਾਂ ਦੀ ਸਫ਼ਾਈ ਨਾ ਕਰਕੇ ਨਜ਼ਦੀਕੀ ਆਬਾਦੀ ਵਾਲੇ ਘਰ ਗੰਦਗੀ 'ਚ ਰਹਿਣ ਲਈ ਮਜਬੂਰ <br/>

ਅਜੀਤ ਡੈਸਕ 19-02-2026
ਖੇਮਕਰਨ, 18 ਫਰਵਰੀ (ਰਾਕੇਸ਼ ਕੁਮਾਰ ਬਿੱਲਾ)- ਦੋਵਾਂ ਦੇਸ਼ਾਂ ਦੀ ਸਰਹੱਦ ਦੇ ਬਿੱਲਕੁੱਲ ਨਜ਼ਦੀਕ ਵਸਿਆ ਇਕ ਬਹੁਤ ਪੁਰਾਣਾ ਤੇ ਇਤਿਹਾਸਕ ਸ਼ਹਿਰ ਹੈ | ਭਾਵੇਂਕਿ ਪਹਿਲਾਂ ਦੇਸ਼ ਦੇ ਬਟਵਾਰੇ ਸਮੇਂ ਤੇ ਬਾਅਦ ਵਿਚ ਗੁਆਂਢੀ ਮੁਲਕ ਪਾਕਿਸਤਾਨ ਨਾਲ ਹੋਈਆਂ ਦੋ ਵੱਡੀਆਂ ਜੰਗਾਂ ਨੇ ਇਸ ਇਲਾਕੇ ਦਾ ਬਹੁਤ ਨੁਕਸਾਨ ਕੀਤਾ ਹੈ, ਪਰ ਹੁਣ ਇਹ ਸ਼ਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਸ਼ਹਿਰ ਦੀ ਅਬਾਦੀ ਲਗਾਤਾਰ ਵੱਧਦੀ ਜਾ ਰਹੀ ਹੈ | ਇਸ ਸਮੇਂ ਸ਼ਹਿਰ ਵਿਚ ਨਗਰ ਪੰਚਾਇਤ ਸਰਕਾਰ ਅਧੀਨ ਹੈ | ਸ਼ਹਿਰ ਦੀਆ ਕੁੱਲ 13 ਵਾਰਡਾਂ ਹਨ, ਪਰ ਸ਼ਹਿਰ ਦੀ ਮੁੱਖ ਮੁਸ਼ਕਿਲ ਸਫਾਈ ਤੇ ਗੰਦੇ ਪਾਣੀ ਦੇ ਨਿਕਾਸ ਦੀ ਚੱਲੀ ਆ ਰਹੀ ਹੈ, ਗੰਦੇ ਪਾਣੀ ਦਾ ਬਿਹਤਰ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਹਰ ਪਾਸੇ ਗੰਦਾ ਪਾਣੀ ਹੈ | ਸ਼ਹਿਰ ਦੇ ਅੰਦਰ ਜਿੰਨੇ ਵੀ ਛੱਪੜ ਹਨ ਉਹ ਗੰਦੇ ਪਾਣੀ ਨਾਲ ਭਰੇ ਪਏ ਹਨ | ਛੱਪੜਾਂ ਵਿਚਲੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਸ਼ਹਿਰ ਦੀਆ ਬਾਹਰਲੀਆਂ ਬਸਤੀਆਂ ਤਕਰੀਬਨ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ | ਇਸ ਸਮੇਂ ਸ਼ਹਿਰ ਦੇ ਤਿੰਨ ਛੱਪੜਾਂ ਦੀ ਹਾਲਤ ਬਹੁਤ ਖ਼ਤਰਨਾਕ ਬਣੀ ਹੋਈ ਹੈ, ਜਿਸਦੀ ਸਫਾਈ ਕਰਕੇ ਵਿਚੋੋਂ ਪਾਣੀ ਕੱਢਣਾ ਬਹੁਤ ਜ਼ਰੂਰੀ ਹੈ, ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ | ਸਭ ਤੋਂ ਜਿਆਦਾ ਮਾੜੀ ਹਾਲਤ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਵਾਲੇ ਵੱਡੇ ਛੱਪੜ ਦੀ ਹੈ, ਜਿਸ ਵਿਚ ਗੰਦਾ ਪਾਣੀ ਲਗਾਤਾਰ ਵੱਧਣ ਕਰਕੇ ਇਹ ਗੰਦੇ ਪਾਣੀ ਦੀ ਝੀਲ ਦਾ ਰੂਪ ਧਾਰਨ ਕਰ ਚੁੱਕਾ ਹੈ | ਇਸਦਾ ਗੰਦਾ ਪਾਣੀ ਵੱਧਦਾ ਵੱਧਦਾ ਰੇਲਵੇ ਟਰੈਕ ਨਜ਼ਦੀਕ ਪੁੱਜ ਗਿਆ ਹੈ, ਜਿਸ ਨਾਲ ਰੇਲਵੇ ਟਰੈਕ ਨੂੰ ਵੀ ਖ਼ਤਰਾ ਬਣ ਗਿਆ ਹੈ, ਜਿੱਥੇ ਰੋਜ਼ਾਨਾ ਖੇਮਕਰਨ ਤੋੋਂ ਅੰਮਿ੍ਤਸਰ ਦਰਮਿਆਨ ਰੇਲ ਗੱਡੀਆਂ ਡੀ.ਐੱਮ.ਯੂ. ਚੱਲ ਰਹੀਆਂ ਹਨ | ਰੇਲਵੇ ਵਿਭਾਗ ਵਲੋੋਂ ਕਿਸੇ ਵੀ ਸਮੇਂ ਰੇਲ ਸੇਵਾ ਬੰਦ ਕਰਨ ਦੀ ਚਰਚਾ ਹੈ | ਇਹ ਵੀ ਪਤਾ ਲੱਗਾ ਹੈ ਕਿ ਰੇਲਵੇ ਵਿਭਾਗ ਨੇ ਅਨੇਕਾਂ ਵਾਰ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਹੈ ਕਿ ਇਸ ਛੱਪੜ ਦੇ ਪਾਣੀ ਨੂੰ ਰੇਲਵੇ ਟਰੈਕ ਤੋੋਂ ਪਾਸੇ ਲਿਜਾਇਆ ਜਾਵੇ | ਸਥਾਨਕ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਸ਼ਹਿਰ ਦੀ ਸਫ਼ਾਈ ਠੇਕੇ ਤੋਂ ਹੋਣ ਕਰਕੇ ਜਿੰਮੇਵਾਰੀ ਤੋੋਂ ਪਾਸਾ ਵੱਟ ਰਹੇ ਹਨ | ਜੇਕਰ ਪਾਣੀ ਕੰਟਰੋਲ ਕਰਕੇ ਨਿਰਾਸ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਛੇਤੀ ਰੇਲਵੇ ਸਟੇਸ਼ਨ ਦੇ ਨਾਲ ਫੌਜ ਦਾ ਗਰਿਫ ਹੈਡਕੁਆਟਰ, ਕਾਫੀ ਘਰ ਤੇ ਪੁਲਿਸ ਸਟੇਸ਼ਨ ਦੀ ਨਵੀਂ ਬਣੀ ਇਮਾਰਤ ਗੰਦੇ ਪਾਣੀ ਵਿਚ ਘਿਰ ਜਾਵੇਗੀ | ਇਸਦੇ ਨਾਲ ਗੁਰਦੁਆਰਾ ਬਾਬਾ ਚੈਨ ਸਾਬ ਤੇ ਸ਼ਮਸ਼ਾਨਘਾਟ ਨਜ਼ਦੀਕ ਵਾਲੇ ਦੋਵਾਂ ਛੱਪੜਾਂ ਵਿਚ ਗੰਦਾ ਪਾਣੀ ਬਹੁਤ ਜਿਆਦਾ ਹੈ | ਇਕ ਹੀ ਸਮਾਜ ਸੇਵੀ ਪਵਨ ਕੁਮਾਰ ਵੇਦੀ ਸ਼ਹਿਰ ਦੀ ਹਰ ਮੁਸ਼ਕਿਲ ਨੂੰ ਜ਼ਰੂਰ ਚੁੱਕ ਰਹੇ ਹਨ ਹੋਰ ਕੋਈ ਨਹੀਂ | ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਭਰੋਸਾ ਦਿੱਤਾ ਕਿ ਜਿਹੜੇ ਕੰਮ ਲੋੜੀਂਦੇ 'ਤੇ ਜ਼ਰੂਰੀ ਹਨ, ਉਹ ਵਿਕਾਸ ਕੰਮ ਲੋਕਲ ਬਾਡੀ ਤੇ ਸੀਵਰੇਜ ਮਹਿਕਮੇ ਨਾਲ ਮੀਟਿੰਗਾਂ ਕਰਕੇ ਛੇਤੀ ਨੇਪਰੇ ਚਾੜੇ ਜਾਣਗੇ |

ਪਿਛਲੀ ਖ਼ਬਰ ਸਮਾਜ ਸੇਵੀ ਡਾ.ਸੁਖਦੇਵ ਸਿੰਘ ਲੌਹੁਕਾ ਦਾ ਪੰਜਾਬ ਸਰਕਾਰ ਵਲੋਂ ਸਨਮਾਨ <br/> ਅਗਲੀ ਖ਼ਬਰ ਨੌਸ਼ਹਿਰਾ ਪੰਨੂੰਆਂ ਦੇ ਬੀ.ਪੀ.ਈ.ਓ. ਅਸ਼ਵਨੀ ਮਰਵਾਹਾ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।