25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਕਿਉਰਿਟੀ ਸੁਪਰਵਾਈਜ਼ਰ ਦੀ ਮੁਫ਼ਤ ਟ੍ਰੇਨਿੰਗ ਸੰਬੰਧੀ ਕੈਂਪ 2 ਨੂੰ

ਅਜੀਤ ਡੈਸਕ 28-02-2026
ਤਰਨ ਤਾਰਨ, 27 ਫਰਵਰੀ (ਇਕਬਾਲ ਸਿੰਘ ਸੋਢੀ)-ਪੰਜਾਬ ਵਿਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ | ਇਸ ਸੰਬੰਧੀ ਮਿਸ਼ਨ ਵਲੋਂ ਸੀ-ਪਾਈਟ ਕੈਂਪ ਪੱਟੀ ਵਿਖੇ ਸਕਿਓਰਿਟੀ ਸੁਪਰਵਾਈਜ਼ਰ ਦੀ ਮੁਫ਼ਤ ਟ੍ਰੇਨਿੰਗ ਪੀ.ਐਮ.ਕੇ.ਵੀ.ਵਾਈ. 5.0 ਅਧੀਨ ਕਰਵਾਈ ਜਾਣੀ ਹੈ | ਇਸ ਟੇਨਿੰਗ ਲਈ ਯੋਗਤਾ ਦਸਵੀਂ ਪਾਸ ਅਤੇ 5 ਸਾਲ ਦਾ ਤਜ਼ਰਬਾ ਸਕਿਊਰਿਟੀ ਗਾਰਡ ਦਾ ਜਾਂ ਬਾਰ੍ਹਵੀਂ ਪਾਸ 3 ਸਾਲ ਦਾ ਤਜ਼ਰਬਾ ਸਕਿਓਰਿਟੀ ਗਾਰਡ ਦਾ ਹੋਣਾ ਚਾਹੀਦਾ ਹੈ | ਐਕਸ ਸਰਵਿਸਮੈਨ ਵੀ ਇਸ ਸੰਬੰਧੀ ਅਪਲਾਈ ਕਰ ਸਕਦੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ ਵਿਕਰਮਜੀਤ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਮਿਤੀ 2 ਮਾਰਚ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਡੀ.ਸੀ. ਦਫਤਰ ਕੰਪਲੈਕਸ ਸਰਹਾਲੀ ਰੋਡ (ਪਿੰਡ ਪਿੱਦੀ) ਤਰਨ ਤਾਰਨ ਵਿਖੇ ਇਸ ਸੰਬੰਧੀ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸੀ.ਪਾਈਟ ਸੈਂਟਰ ਵਿਚ ਸਕਿਓਰਿਟੀ ਸੁਪਰਵਾਈਜ਼ਰ ਦੀ ਮੁਫ਼ਤ ਟ੍ਰੇਨਿੰਗ ਆਈ.ਟੀ.ਆਈ. ਕੰਪਲੈਕਸ ਖੇਮਕਰਨ ਰੋਡ ਪੱਟੀ ਤਰਨ ਤਾਰਨ ਵਿਚ ਕਰਵਾਈ ਜਾਣੀ ਹੈ | ਇਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਸਿਖਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ | ਉਨ੍ਹਾਂ ਯੋਗ ਪ੍ਰਾਰਥੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਦੀ ਭਰਤੀ ਸਮੇਂ ਪੜ੍ਹਾਈ ਦੀ ਯੋਗਤਾ ਦਸਵੀਂ ਤੇ ਹੈਲਪਰਾਂ ਦੀ ਅੱਠਵੀਂ ਤੱਕ ਹੀ ਹੋਵੇ- ਜਥੇ. ਵੈਰੋਵਾਲ... ਅਗਲੀ ਖ਼ਬਰ ਹਰਦੀਪ ਗਿੱਲ ਨੂੰ ਸਫ਼ਾਈ ਕਰਮਚਾਰੀ ਕਮਿਸ਼ਨ ਦਾ ਮੈਂਬਰ ਨਿਯੁਕਤ ਕਰਨ 'ਤੇ ਮੰਨਾ ਵਲੋਂ ਪਾਰਟੀ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।