25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਆਂਗਣਵਾੜੀ ਵਰਕਰਾਂ ਦੀ ਭਰਤੀ ਸਮੇਂ ਪੜ੍ਹਾਈ ਦੀ ਯੋਗਤਾ ਦਸਵੀਂ ਤੇ ਹੈਲਪਰਾਂ ਦੀ ਅੱਠਵੀਂ ਤੱਕ ਹੀ ਹੋਵੇ- ਜਥੇ. ਵੈਰੋਵਾਲ <br/>

ਅਜੀਤ ਡੈਸਕ 28-02-2026
ਖਡੂਰ ਸਾਹਿਬ, 27 ਫਰਵਰੀ (ਰਸ਼ਪਾਲ ਸਿੰਘ ਕੁਲਾਰ)- ਬੇਰੁਜ਼ਗਾਰ ਫਿਰ ਰਹੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਵਿਚ ਵਿਗੜ ਰਹੇ ਹਾਲਾਤਾਂ ਉਪਰ ਕਾਬੂ ਪਾਇਆ ਜਾ ਸਕੇ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਸ਼ੇਰ ਪ੍ਰਤਾਪ ਸਿੰਘ ਵੈਰੋਵਾਲ ਬਾਵਿਆਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਦੀ ਭਰਤੀ ਸਮੇਂ ਪੜ੍ਹਾਈ ਦੀ ਯੋਗਤਾ ਬੀ.ਏ ਅਤੇ ਹੈਲਪਰਾਂ ਲਈ ਬਾਰਵੀਂ ਤੱਕ ਕੀਤੀ ਹੋਈ ਹੈ, ਜੋ ਹੇਠਲੇ ਪੱਧਰ ਦੀ ਯੋਗਤਾ ਰੱਖਣ ਵਾਲਿਆਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਦੀ ਭਰਤੀ ਸਮੇਂ ਪੜ੍ਹਾਈ ਯੋਗਤਾ ਦਸਵੀਂ ਅਤੇ ਹੈਲਪਰਾਂ ਦੀ ਅੱਠਵੀਂ ਤੱਕ ਕੀਤੀ ਜਾਵੇ ਤਾਂ ਜੋ ਹੇਠਲੇ ਪੱਧਰ ਦੀ ਯੋਗਤਾ ਰੱਖਣ ਵਾਲਿਆਂ ਨੂੰ ਵੀ ਰੁਜ਼ਗਾਰ ਮਿਲ ਸਕੇ | ਉਨ੍ਹਾਂ ਕਿਹਾ ਕਿ ਬੀ.ਏ. ਅਤੇ ਉਸ ਤੋਂ ਉਪਰ ਦੀ ਯੋਗਤਾ ਰੱਖਦੀ ਪੀੜ੍ਹੀ ਨੂੰ ਗਜ਼ਟਿਡ ਅਫ਼ਸਰ ਭਰਤੀ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਸਖ਼ਤ ਉਪਰਾਲੇ ਕਰਨ ਦੀ ਮੰਗ ਵੀ ਕੀਤੀ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <b... ਅਗਲੀ ਖ਼ਬਰ ਸਕਿਉਰਿਟੀ ਸੁਪਰਵਾਈਜ਼ਰ ਦੀ ਮੁਫ਼ਤ ਟ੍ਰੇਨਿੰਗ ਸੰਬੰਧੀ ਕੈਂਪ 2 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।