25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <br/>

ਅਜੀਤ ਡੈਸਕ 28-02-2026
ਤਰਨ ਤਾਰਨ, 27 ਫਰਵਰੀ (ਹਰਿੰਦਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸੇਰੋਂ ਖੰਡ ਮਿੱਲ ਦੀ ਜ਼ਮੀਨ ਬਚਾਉਣ ਲਈ ਕਿਸਾਨਾਂ ਦੇ ਧਰਨੇ ਨੂੰ ਚੁੱਕਣ ਦੀ ਨਿਖੇਧੀ ਪੰਜਾਬ ਦੀ ਮਾਨ ਸਰਕਾਰ ਤੇ ਤਾਨਾਸ਼ਾਹੀ ਰਵੱਈਏ ਖਿਲਾਫ਼ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਰਨ ਦੇ ਜ਼ੋਨ ਬਾਬਾ ਬੀਰ ਸਿੰਘ ਵਲੋਂ ਪਿੰਡ ਪਿੱਦੀ ਨੇੜ੍ਹੇ ਹਾਈਵੇ ਨੰਬਰ 54 'ਤੇ ਪੰਜਾਬ ਸਰਕਾਰ ਸੇਰੋਂ ਮਿੱਲ ਦੀ ਜ਼ਮੀਨ ਵੇਚਣ ਦੇ ਦਮਨਕਾਰੀ ਫੈਸਲਿਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁੱਗਲਵਾਲਾ, ਜਨਰਲ ਸਕੱਤਰ ਬਲਜਿੰਦਰ ਸਿੰਘ ਸੇਰੋਂ ਤੇ ਨਿਸ਼ਾਨ ਸਿੰਘ ਸਹਾਬਪੁਰ ਨੇ ਕਿਹਾ ਕਿ 1985 ਵਿਚ ਸੇਰੋਂ ਖੰਡ ਮਿੱਲ ਦੀ ਜ਼ਮੀਨ ਪਿੰਡ ਸੇਰੋਂ ਦੇ ਗਰੀਬ ਕਿਸਾਨਾਂ ਕੋਲੋਂ ਐਕਵਾਇਰ ਕੀਤੀ ਗਈ ਸੀ, ਉਸ ਸਮੇਂ 100 ਏਕੜ ਦੇ ਕਰੀਬ ਜ਼ਮੀਨ ਵਿਚ ਖੰਡ ਮਿੱਲ ਗੰਨਾ ਫਾਰਮਾਂ 'ਤੇ ਸੀ.ਐਮ.ਡੀ. ਦੀ ਰਿਹਾਇਸ਼ 'ਤੇ ਕਰਮਚਾਰੀਆਂ ਦੇ ਕੁਆਟਰ ਸਨ | 15000 ਰੁਪਏ ਤੋਂ 18000 ਰੁਪਏ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਪੈਸੇ ਮਿਲੇ ਸਨ ਤੇ 20 ਦੇ ਕਰੀਬ ਕਿਸਾਨ ਜ਼ਮੀਨ ਤੋਂ ਵਾਂਝੇ ਹੋ ਗਏ ਸੀ | 1987 ਮਾਰਚ ਵਿਚ ਮਿੱਲ ਚੱਲ ਪਈ ਤੇ 2006 ਤੱਕ ਚੱਲਦੀ ਰਹੀ, 2006 ਤੋਂ ਬਾਅਦ ਚਾਰ ਸਰਕਾਰਾਂ ਜਾ ਚੁੱਕੀਆਂ ਹਨ ਅਤੇ ਹਰ ਸਰਕਾਰ ਵਲੋਂ ਮਿੱਲ ਨੂੰ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਮਿੱਲ ਨਹੀਂ ਚੱਲੀ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਵਲੋਂ ਮਿੱਲ ਦੀ 90 ਏਕੜ ਜ਼ਮੀਨ ਤੇ ਲਗਪਗ ਜਮੀਨ ਸਰਕਾਰੀ ਵਿਭਾਗਾਂ ਨੂੰ ਵੰਡ ਦਿੱਤੀ ਗਈ ਹੈ ਤੇ ਮਿੱਲ ਦਾ ਵਜੂਦ ਬਿੱਲਕੁਲ ਖਤਮ ਕਰਨ ਦੀ ਤਿਆਰੀ ਕਰ ਲਈ ਹੈ | ਇਸ ਰੋਸ ਵਿਚ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਮਿੱਲ ਦੀ ਜ਼ਮੀਨ ਬਚਾਉਣ ਲਈ ਮੋਰਚਾ ਸ਼ੁਰੂ ਕੀਤਾ ਗਿਆ ਸੀ | 26 ਫਰਵਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨ ਮਜ਼ਦੂਰ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਮੋਰਚਾ ਖੰਦੇੜ ਦਿੱਤਾ, ਜੋ ਕਿ ਤਾਨਾਸ਼ਾਹੀ ਵਾਲਾ ਕਾਰਾ ਹੈ | ਇਸ ਮੌਕੇ ਹਾਜ਼ਰ ਆਗੂ ਸੁਖਦੇਵ ਸਿੰਘ ਸ਼ਹਾਬਪੁਰ, ਸੁਖਦੇਵ ਸਿੰਘ ਦੀਨਪੁਰ, ਜਲਵਿੰਦਰ ਸਿੰਘ ਰੈਸ਼ੀਆਣਾ, ਹਰਪ੍ਰੀਤ ਸਿੰਘ ਬੰਗਾਲੀਪੁਰ, ਬਲਜੀਤ ਸਿੰਘ ਬੇਗਮਪੁਰ, ਗੁਰਦਿਆਲ ਸਿੰਘ ਨੌਰੰਗਾਬਾਦ, ਗੁਰਸੇਵਕ ਸਿੰਘ ਅਲਾਵਲਪੁਰ, ਤਜਿੰਦਰ ਸਿੰਘ ਮੁਰਾਦਪੁਰ, ਅੰਗਰੇਜ ਸਿੰਘ ਨੌਰੰਗਾਬਾਦ, ਲਖਵਿੰਦਰ ਸਿੰਘ ਫੌਜੀ ਸੇਰੋਂ, ਅਮਨਦੀਪ ਸਿੰਘ ਸੇਰੋਂ, ਸਰਮੁੱਖ ਸਿੰਘ ਸੇਰੋਂ, ਗੁਰਜੀਤ ਸਿੰਘ ਪੰਡੋਰੀ, ਗਿਆਨਦੀਪ ਸਿੰਘ ਬਾਗੜੀਆਂ, ਸੁਬੇਗ ਸਿੰਘ ਨੰਬਰਦਾਰ ਰਸੂਲਪੁਰ, ਫੁੰਮਣ

ਪਿਛਲੀ ਖ਼ਬਰ ਸਕੂਲ ਵਿਚ ਬੱਚਿਆਂ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਹਨ-ਐਮ. ਡੀ. ਪਰਮਜੀਤ ਸਿੰਘ ਸੋਹਲ <br/> ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੀ ਭਰਤੀ ਸਮੇਂ ਪੜ੍ਹਾਈ ਦੀ ਯੋਗਤਾ ਦਸਵੀਂ ਤੇ ਹੈਲਪਰਾਂ ਦੀ ਅੱਠਵੀਂ ਤੱਕ ਹੀ ਹੋਵੇ- ਜਥੇ. ਵੈਰੋਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।