25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਕਰਮੂਵਾਲਾ ਵਿਖੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਹਸਪਤਾਲ ਦੀ ਪੁਨਰ ਆਰੰਭਤਾ <br/>

ਅਜੀਤ ਡੈਸਕ 28-02-2026
ਚੋਹਲਾ ਸਾਹਿਬ ਸਾਹਿਬ, 27 ਫਰਵਰੀ (ਬਲਵਿੰਦਰ ਸਿੰਘ)- ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ, ਮਹਾਂਪੁਰਖ ਸੰਤ ਬਾਬਾ ਚਰਨ ਸਿੰਘ ਜੀ ਦੇ ਸੇਵਾਕਾਲ ਦੌਰਾਨ ਕਰਮੂਵਾਲਾ ਵਿਖੇ ਇਕ ਹਸਪਤਾਲ ਖੋਲਿਆ ਗਿਆ ਸੀ, ਜੋ ਇਲਾਕੇ ਭਰ ਲਈ ਵੱਡੀ ਸਿਹਤ ਸੇਵਾ ਵਜੋਂ ਚੱਲਦਾ ਰਿਹਾ | ਕੁਝ ਸਮੇਂ ਤੋਂ ਇਹ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ | ਇਸ ਹਸਪਤਾਲ ਵਿਚ ਸੇਵਾ ਨਿਭਾਉਣ ਵਾਲੇ ਡਾਕਟਰ ਨਰਿੰਦਰਪਾਲ ਸਿੰਘ ਨੇ ਸੰਤ ਬਾਬਾ ਸੁੱਖਾ ਸਿੰਘ ਪਾਸ ਪਹੁੰਚ ਕਰਕੇ ਆਪਣੀਆਂ ਸੇਵਾਵਾਂ ਦੁਬਾਰਾ ਆਰੰਭ ਕਰਨ ਲਈ ਪੇਸ਼ਕਸ਼ ਕੀਤੀ ਤਾਂ ਬਾਬਾ ਜੀ ਨੇ ਆਗਿਆ ਦੇ ਕੇ ਇਸ ਹਸਪਤਾਲ ਦੀ ਪੁਨਰ ਆਰੰਭਤਾ ਕਰਵਾਈ ਹੈ | ਮੰਡ ਖੇਤਰ ਦੇ ਪਿੰਡ ਕਰਮੂਵਾਲਾ ਵਿਖੇ ਇਸ ਹਸਪਤਾਲ ਦੇ ਦੁਬਾਰਾ ਚਾਲੂ ਹੋ ਜਾਣ ਨਾਲ ਇਲਾਕੇ ਨੂੰ ਲੋੜੀਦੀਆਂ ਸਿਹਤ ਸੇਵਾਵਾਂ ਦੀ ਸਹੂਲਤ ਦਾ ਵੱਡਾ ਲਾਭ ਮਿਲੇਗਾ | ਇਸ ਮੌਕੇ ਸਮੂਹ ਇਲਾਕੇ ਵਲੋਂ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦਾ ਧੰਨਵਾਦ ਕੀਤਾ ਗਿਆ | ਸੰਤ ਬਾਬਾ ਸੁੱਖਾ ਸਿੰਘ ਨੇ ਇਸ ਹਸਪਤਾਲ ਦੀ ਮੁੜ ਆਰੰਭਤਾ ਕਰਵਾਈ | ਇਸ ਮੌਕੇ ਸੰਗਤ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ, ਬੰਟੀ ਸੇਠ ਪਾਨਾਗੜ੍ਹ, ਅੰਮਿ੍ਤ ਸਿੰਘ ਮਹਿਤਾ, ਸੰਨੀ ਸੰਧੂ ਤੇ ਮਨੀਸ਼ਾ ਸੰਧੂ ਐਡਮੰਟਨ ਅਲਬਰਟਾ, ਡਾ. ਨਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਦਇਆ ਸਿੰਘ ਚੋਹਲਾ, ਜਥੇਦਾਰ ਹਰਬੰਸ ਸਿੰਘ, ਜਥੇਦਾਰ ਬਿੱਕਰ ਸਿੰਘ, ਜਥੇਦਾਰ ਪਰਵਿੰਦਰ ਸਿੰਘ ਘੜਕਾ, ਜਥੇਦਾਰ ਕਾਬਲ ਸਿੰਘ ਘੜਕਾ, ਜਥੇਦਾਰ ਹਰੀ ਸਿੰਘ ਰੱਤੋਕੇ, ਜਥੇਦਾਰ ਪਿ੍ਤਪਾਲ ਸਿੰਘ ਭਾਈ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਫਤਹਿਪੁਰ ਨਵਾਂ ਪਿੰਡ ਦੇ ਮਨਜਿੰਦਰ ਸਿੰਘ ਨਮਿਤ ਹੋਇਆ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ 8 ਮੰਡ ਖੇਤਰ ਦੀਆਂ ਸੰਗਤਾਂ ਨੂੰ ਲੋੜੀਦੀਆਂ ਸਿਹਤ ਸੇਵਾਵਾਂ ਦੀ ਮਿਲੇਗੀ ਸਹੂਲਤ- ਡਾ. ਨਰਿੰਦਰਪਾਲ ਸਿੰਘ <br/> ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।