ਝਬਾਲ, 28 ਫਰਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੀ ਅਗਵਾਈ ਵਿਚ ਉਨ੍ਹਾਂ ਦੇ ਫਾਰਮ ਹਾਊਸ ਪਿੰਡ ਖੈਰਦੀਨਕੇ ਤੋਂ ਹਲਕਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦਾ ਵੱਡਾ ਕਾਫਲਾ ਬਰਨਾਲਾ ਰੈਲੀ ਲਈ ਰਵਾਨਾ ਹੋੋਇਆ | ਗੱਲਬਾਤ ਕਰਦਿਆਂ ਕਰਨਬੀਰ ਸਿੰਘ ਬੁਰਜ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੇਂਡੂ ਖੇਤ ਮਜ਼ਦੂਰਾਂ ਦੀ ਗਾਰੰਟੀ ਵਾਲਾ ਮਨਰੇਗਾ ਕਾਨੂੰਨ ਤੋੜ ਕੇ ਭਾਰਤ ਵਿਕਸਤ ਜੀ ਰਾਮ ਕਾਨੂੰਨ ਬਣਾ ਕੇ ਮਜ਼ਦੂਰਾਂ ਦੀ ਪਿੱਠ 'ਤੇ ਛੁਰਾ ਮਾਰਿਆ ਹੈ | ਮਜ਼ਦੂਰਾਂ ਦੀ 12 ਘੰਟੇ ਦਿਹਾੜੀ ਦਾ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਹੱਕਾ 'ਤੇ ਡਾਕਾ ਮਾਰਿਆ ਹੈ | ਇਸ ਕਾਨੂੰਨ ਨੂੰ ਲਾਗੂ ਕਰਕੇ ਮੋਦੀ ਦੀ ਭਾਜਪਾ ਸਰਕਾਰ ਦਾ ਮਜ਼ਦੂਰਾਂ ਪ੍ਰਤੀ ਚਿਹਰਾ ਨੰਗਾ ਹੋ ਗਿਆ ਹੈ | ਇਸ ਲਈ ਇਸ ਕਾਨੂੰਨ ਨੂੰ ਵਾਪਸ ਲੈਣ ਤੇ ਗਰੀਬਾਂ ਨੂੰ ਉਨ੍ਹਾਂ ਦੇ ਹੱਕ ਦਵਾਉਣ ਲਈ ਅੱਜ ਇਹ ਮਹਾਂ ਰੈਲੀ ਕੀਤੀ ਗਈ | ਇਸ ਮੌਕੇ ਤਲਵਿੰਦਰ ਸਿੰਘ ਫੌਜੀ ਐਮਾ ਕਲਾ, ਪ੍ਰਧਾਨ ਮੰਗਲ ਸਿੰਘ ਐਮਾ, ਪ੍ਰਗਟ ਸਿੰਘ ਐਮਾ, ਬੂਟਾ ਸਿੰਘ ਚਾਹਲ, ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰ, ਮਨਜੀਤ ਸਿੰਘ ਝਬਾਲ ਕੇਬਲਾਂ ਵਾਲਾ, ਸਤਨਾਮ ਸਿੰਘ ਮਾਲੂਵਾਲ, ਨਿਪੀ ਸੂਦ ਝਬਾਲ, ਅਸ਼ੋਕ ਝਬਾਲ, ਸਾਬਕਾ ਸਰਪੰਚ ਨਰਿੰਦਰ ਸਿੰਘ ਝਬਾਲ, ਡਾਕਟਰ ਚਰਨਜੀਤ ਸਿੰਘ, ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਕੁਲਬੀਰ ਸਿੰਘ ਨੂਰਦੀ, ਗੁਰਬਾਜ਼ ਸਿੰਘ ਕਾਜੀਕੋਟ, ਕਰਨਵੀਰ ਸਿੰਘ ਟਰੂ, ਪ੍ਰਤਾਪ ਸਿੰਘ ਕੈਰੋਵਾਲ, ਅਮਨਦੀਪ ਸਿੰਘ ਦਿੱਲੀ ਵਾਲੇ, ਹਰਜੀਤ ਪੰਨੂੰ ਝਬਾਲ, ਉੱਤਮ ਸਿੰਘ ਖਾਰਾ, ਕੰਵਲਜੀਤ ਸਿੰਘ, ਗੁਰਵੇਲ ਸਿੰਘ ਚੱਕ ਸਿੰਕਦਰ, ਦਿਲਬਾਗ ਸਿੰਘ ਪੱਧਰੀ, ਕਸ਼ਮੀਰ ਸਿੰਘ ਨਿੱਕੀ ਪੱਧਰੀ, ਕਾਮਰੇਡ ਮਨਜੀਤ ਸਿੰਘ ਝਬਾਲ, ਧਿਆਨ ਸਿੰਘ ਝਾਮਕਾ, ਰਾਣਾ ਝਾਮਕਾ, ਮੈਂਬਰ ਜਸਵੰਤ ਸਿੰਘ ਪਲਾਸੌਰ, ਲਵਲੀ ਪੰਡੋਰੀ ਸਿਧਵਾਂ, ਹਰਜੀਤ ਸਿੰਘ ਝਬਾਲ,ਸਿਮਰਨ ਫੌਜੀ ਝਬਾਲ, ਪੰਡੋਰੀ ਰੋਮਾਣਾ ਗੋਰਾ ਸਿੰਘ, ਪ੍ਰਧਾਨ ਰਣਜੀਤ ਸਿੰਘ, ਪ੍ਰਧਾਨ ਸੋਨੂੰ ਮੰਨਣ, ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਆ, ਰਛਪਾਲ ਸਿੰਘ ਗੱਗੋਬੂਆ, ਸੋਨੂੰ ਮੋਟਾ ਸੋਹਲ, ਹੈਪੀ ਮੱਲੀਆਂ, ਸੋਖਲਦੀਪ ਸਿੰਘ ਤਰਨ ਤਾਰਨ, ਪਵਨ ਦੋਧੀ ਭੁੱਚਰ, ਸਰਪੰਚ ਮਹਾਂਬੀਰ ਸਿੰਘ, ਮਲਕੀਤ ਸਿੰਘ ਗਹਿਰੀ, ਭਿੰਦਰ ਚਾਹਲ, ਬੀਰ ਪਹਿਲਵਾਨ, ਪਵਨ ਦੋਧੀ ਭੁੱਚਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਹਾਜ਼ਰ ਸਨ |