14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੰਟਰੈਕਟ ਮੈਰਿਜ ਕਰਵਾ ਕੇ ਲੜਕੀ ਨੇ ਲੜਕੇ ਨਾਲ ਮਾਰੀ 40 ਲੱਖ ਦੀ ਠੱਗੀ

ਅਜੀਤ ਡੈਸਕ 01-03-2026
ਤਰਨ ਤਾਰਨ, 28 ਫਰਵਰੀ (ਇਕਬਾਲ ਸਿੰਘ ਸੋਢੀ)- ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਲੜਕੀ ਨੇ ਲੜਕੇ ਨਾਲ ਵਿਦੇਸ਼ ਜਾਣ ਲਈ ਕੰਟਰੈਕਟ ਮੈਰਿਜ ਕਰਵਾ ਕੇ ਉਸ ਨਾਲ 40 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਲੜਕੀ ਤੋਂ ਇਲਾਵਾ 2 ਹੋਰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਮਨਜਿੰਦਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਬੂਆ ਸਹਿਬਾਜਪੁਰ ਤਰਨ ਤਾਰਨ ਹਾਲ ਵਾਸੀ ਪੁਲਿਸ ਲਾਈਨ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਲੜਕਾ ਰਮਣੀਕ ਸਿੰਘ ਜੋ ਕਿ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਆਈਲਟਸ ਨਾ ਹੋਣ ਕਾਰਨ ਜਾਂ ਨਹੀਂ ਸਕਿਆ ਤਾਂ ਉਸ ਦੀ ਦੋਸਤੀ ਸੰਜਮਪ੍ਰੀਤ ਕੌਰ ਨਾਲ ਸ਼ੋਸ਼ਲ ਮੀਡੀਆ 'ਤੇ ਹੋ ਗਈ | ਸੰਜਮਪ੍ਰੀਤ ਕੌਰ, ਜਸਬੀਰ ਸਿੰਘ ਪੁੱਤਰ ਜਗਤਾਰ ਸਿੰਘ, ਕੁਲਦੀਪ ਕੌਰ ਪਤਨੀ ਜਸਬੀਰ ਸਿੰਘ ਵਾਸੀਆਨ ਪਿੰਡ ਜਮਾਲਪੁਰ ਪੱਟੀ ਨੇ ਹਮਸਲਾਹ ਹੋ ਕੇ ਸਾਜਿਸ ਰਚ ਕੇ ਮੇਰੇ ਬੇਟੇ ਨਾਲ ਸਲਾਹ ਕੀਤੀ ਕਿ ਜੇਕਰ ਤੂੰ ਬਾਹਰ ਜਾਣਾ ਹੈ ਮੈਂ ਤੈਨੂੰ ਵੀ ਕੰਟਰੈਕਟ ਮੈਰਿਜ ਕਰਕੇ ਵਿਦੇਸ਼ ਲੈ ਜਾਵਾਗੀ, ਜੋ ਕੰਟਰੈਕਟ ਮੈਰਿਜ ਕਰਕੇ ਬਾਹਰ ਚਲੇ ਗਈ | ਸੰਜਮਪ੍ਰੀਤ ਕੌਰ ਦੇ ਵਿਦੇਸ਼ ਜਾਣ ਤੋਂ ਬਾਅਦ ਵੀ ਅਸੀਂ ਵੱਖ-ਵੱਖ ਖਾਤਿਆਂ ਵਿਚੋ ਸੰਜਮਪ੍ਰੀਤ ਕੌਰ ਦੀ ਫੀਸ ਅਤੇ ਹੋਰ ਖਰਚਿਆ ਲਈ ਪੈਸੇ ਭੇਜਦੇ ਰਹੇ ਫਿਰ ਸੰਜਮਪ੍ਰੀਤ ਕੌਰ ਵਾਪਸ ਇੰਡੀਆ ਆ ਗਈ ਤਾਂ ਵਾਪਸੀ ਦਾ ਸਾਰਾ ਖਰਚਾ ਵੀ ਅਸੀਂ ਕੀਤਾ | ਵਿਦੇਸ਼ ਤੋਂ ਵਾਪਸ ਆ ਕੇ ਸੰਜਮਪ੍ਰੀਤ ਕੌਰ ਕਹਿਣ ਲੱਗੀ ਕਿ ਮੈਂੈ ਕਿਤੇ ਵਿਆਹ ਜਾਣਾ ਹੈ ਤਾਂ 5 ਤੋਲੇ ਸੋਨਾ ਜੋ ਅਸੀ ਉਸਨੂੰ ਪਾਇਆ ਸੀ, ਉਹ ਵੀ ਨਾਲ ਲੈ ਗਈ ਤੇ ਵਾਪਸ ਨਹੀ ਆਈ | ਸੰਜਮਪ੍ਰੀਤ ਕੌਰ, ਜਸਬੀਰ ਸਿੰਘ ਅਤੇ ਜਗਤਾਰ ਸਿੰਘ ਨੇ ਪੈਸੇ ਹੜੱਪਣ ਦੀ ਨੀਯਤ ਨਾਲ ਅਦਾਲਤ ਵਿਚ ਤਲਾਕ ਦਾ ਕੇਸ ਪਾ ਦਿੱਤਾ ਤੇ ਸਾਡੇ ਨਾਲ ਸ਼ੁਰੂ ਤੋ ਹੀ ਠੱਗੀ ਮਾਰਨ ਦੀ ਨੀਯਤ ਨਾਲ ਵਿਆਹ ਕੀਤਾ | ਸੰਜਮਪ੍ਰੀਤ ਕੌਰ ਵਲੋਂ ਲੱਗਪਗ 40 ਲੱਖ ਤੋ ੋਂਵੱਧ ਪੈਸਿਆਂ ਦੀ ਠੱਗੀ ਮਾਰੀ | ਜਾਂਚ ਅਧਿਕਾਰੀ ਏ.ਐੱਸ.ਆਈ. ਕਿਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਰਸਤੇ ਵਿਚ ਘੇਰ ਕੇ ਨੌਜਵਾਨ ਦੀ ਕੀਤੀ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਕੇਂਦਰੀ ਟੀਮ ਵਲੋਂ ਜ਼ਿਲ੍ਹਾ ਤਰਨ ਤਰਨ ਦੇ ਪੀ.ਐਮ. ਸ੍ਰੀ ਸਕੂਲਾਂ ਦੀ ਵਿਸ਼ੇਸ਼ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।