14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ <br/>

ਅਜੀਤ ਡੈਸਕ 01-03-2026
ਤਰਨ ਤਾਰਨ, 28 ਫਰਵਰੀ (ਪਰਮਜੀਤ ਜੋਸ਼ੀ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਤਰਨ ਤਾਰਨ ਦੇ ਗਾਂਧੀ ਪਾਰਕ ਵਿਚ ਇਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਸੱਤ ਪਿਡਾਂ 'ਚੋੋਂ ਮੈਬਰਾਂ ਨੇ ਸਮੂਲੀਅਤ ਕੀਤੀ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਦਲਵਿੰਦਰ ਸਿੰਘ ਨੌਸਹਿਰਾ ਪੰਨੂੰਆਂ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਸੂਬਾਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਜਾਗਰੂਕ ਕਰਦਿਆਂ ਚੌਕਸ ਰਹਿਣ ਦਾ ਸੱਦਾ ਦਿੱਤਾ | ਉਨ੍ਹਾਂ ਜਥੇਬੰਦੀ ਦੇ ਸਾਨਾਮੱਤੇ ਇਤਿਹਾਸ 'ਤੇ ਚਰਚਾ ਕਰਦਿਆਂ ਕਿਹਾ ਜਥੇਬੰਦੀ ਦੇ ਆਗੂਆਂ ਨੇ ਮਜ਼ਦੂਰ ਜਮਾਤ ਲਈ ਅਨੇਕਾਂ ਘੋਲ ਲੜੇ ਅਤੇ ਜੇਲ੍ਹਾਂ ਕੱਟੀਆਂ ਅਤੇ ਸਹਾਦਤਾਂ ਦਿੱਤੀਆਂ ਤਾਂ ਕਿ ਮਜ਼ਦੂਰ ਸੁੱਖ ਦਾ ਸਾਹ ਲੈ ਸਕਣ | ਅਖੀਰ ਵਿਚ ਉਨ੍ਹਾਂ ਜਥੇਬੰਦੀ ਦੀ ਮਜ਼ਬੂਤੀ 'ਤੇ ਜੋਰ ਦਿੰਦਿਆਂ ਕਿਹਾ ਕਿ ਹੱਕਾਂ-ਹਿੱਤਾਂ ਦੀ ਲੜਾਈ ਨੂੰ ਤੇਜ ਕੀਤਾ ਜਾਵੇ | ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ, ਸੁਰਜੀਤ ਸਿੰਘ ਮਾਲੂਵਾਲ, ਬਲਵਿੰਦਰ ਸਿੰਘ ਕਬਾੜੀਆ, ਦਲਬੀਰ ਸਿੰਘ ਚੱਬਾ, ਬਚਨ ਸਿੰਘ ਐਂਮਾ ਮਲੀਆ, ਜਗਤਾਰ ਸਿੰਘ ਕੋਟ ਜਸਪਤ, ਮਨਜੀਤ ਕੌਰ ਚੱਬਾ, ਬਲਵਿੰਦਰ ਕੌਰ ਕੋਟ ਜਸਪਤ, ਕੰਵਲਜੀਤ ਕੌਰ ਭੁੱਲਰ, ਸੁਰਿੰਦਰ ਪਾਲ, ਸੁਰਜੀਤ ਸਿੰਘ ਬਾਠ, ਸੁੱਖਾ ਸਿੰਘ ਸਖੀਰਾ, ਬਲਦੇਵ ਸਿੰਘ ਵਰਪਾਲ, ਬਲਜਿੰਦਰ ਸਿੰਘ ਸੇਖਚੱਕ, ਰਾਜ ਕੌਰ ਕਲਸੀਆਂ, ਮਨਜੀਤ ਕੌਰ ਭੁੱਲਰ ਮੌਜੂਦ ਸਨ |

ਪਿਛਲੀ ਖ਼ਬਰ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕ... ਅਗਲੀ ਖ਼ਬਰ ਅੰਤਰ-ਕਾਲਜ ਮੁਕਾਬਲੇ ਵਿਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।