14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <br/>

ਅਜੀਤ ਡੈਸਕ 01-03-2026
ਭਿੱਖੀਵਿੰਡ, 28 ਫਰਵਰੀ (ਬੌਬੀ)-ਸੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਦੀ ਗਿ੍ਫ਼ਤਾਰੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਦੇ ਸੱਦੇ 'ਤੇ ਬਿਜਲੀ ਦਫ਼ਤਰ ਭਿੱਖੀਵਿੰਡ ਵਿਖੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਨੇ ਇਕੱਠੇ ਹੋ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇ ਲਾਉਂਦਿਆਂ ਮੇਨ ਚੌਂਕ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੂਰਨ ਸਿੰਘ ਮਾੜੀ ਮੇਘਾ, ਸਾਹਿਬ ਸਿੰਘ ਡੱਲ, ਕੇਵਲ ਸਿੰਘ ਕੰਬੋਕੇ, ਤਰਸੇਮ ਸਿੰਘ ਕਲਸੀ, ਹਰਜਿੰਦਰ ਸਿੰਘ ਕਾਲੇ, ਜਸਪਾਲ ਸਿੰਘ ਭਿੱਖੀ ਵਿੰਡ, ਇੰਦਰਜੀਤ ਸਿੰਘ ਸਾਧਰਾ, ਸਤਪਾਲ ਸਿੰਘ ਭੈਣੀ, ਬੇਅੰਤ ਸਿੰਘ ਕੰਬੋਕੇ, ਦਿਆਲ ਸਿੰਘ ਵਾ, ਦਿਲਬਾਗ ਸਿੰਘ ਭਿੱਖੀ ਵਿੰਡ, ਬਾਜ ਸਿੰਘ ਸਾਧਰਾ, ਸੁਖਚੈਨ ਸਿੰਘ ਮਾੜੀ ਸਮਰਾ, ਹਰਜਿੰਦਰ ਸਿੰਘ ਬੱਬੂ, ਹੀਰਾ ਸਿੰਘ ਮਾੜੀ ਗੌੜ ਸਿੰਘ, ਸੁਖਪਾਲ ਸਿੰਘ ਸਿੰਘਪੁਰਾ, ਰਾਜਬੀਰ ਸਿੰਘ, ਗੁਰਲਾਲ ਸਿੰਘ ਕਲਸੀ, ਜਗਤਾਰ ਸਿੰਘ ਕਲਸੀ, ਬਲਦੇਵ ਸਿੰਘ ਕੰਬੋਕੇ, ਕਾਲਾ ਸਿੰਘ ਨਾਰਲੀ, ਸੁਖਦੇਵ ਸਿੰਘ ਕਾਲਾ, ਡਾਕਟਰ ਰਸਾਲ ਸਿੰਘ ਅਤੇ ਬਿਜਲੀ ਮੁਲਾਜ਼ਮ ਆਗੂ ਮਨਜੀਤ ਸਿੰਘ ਬਾਹਮਣੀ ਵਾਲਾ ਅਤੇ ਅੰਸਦੀਪ ਕੌਰ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸੇਰੋਂ ਦੀ ਇਕ ਸੌ ਏਕੜ ਜ਼ਮੀਨ ਬਹੁਤ ਸਸਤੇ ਰੇਟ 'ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ | ਇਸ ਮਿੱਲ ਨੇ ਲਗਾਤਾਰ ਸਰਕਾਰ ਨੂੰ ਮੁਨਾਫਾ ਦਿੱਤਾ | ਜਦੋਂ ਮਿੱਲ ਬੰਦ ਕੀਤੀ ਗਈ, ਉਦੋਂ ਵੀ ਮੁਨਾਫ਼ੇ ਵਿਚ ਸੀ | ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸ ਦਾ ਕਾਫ਼ੀ ਫਾਇਦਾ ਸੀ | ਮਜ਼ਦੂਰ ਪਰਿਵਾਰਾਂ ਨੂੰ ਵੀ ਗੰਨਾ ਖੇਤਾਂ ਚੋਂ ਕੱਟਣ ਤੋਂ ਲੈਕੇ ਮਿੱਲ ਦੀ ਢੋਆ ਢੁਆਈ ਅਤੇ ਖੰਡ ਬਣਨ ਤੱਕ ਕੰਮ ਮਿਲਦਾ ਸੀ | ਇਹ ਵੀ ਜ਼ਿਕਰਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇੱਕੋ ਇੱਕ ਮਿੱਲ ਸੀ | ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ | ਪਰ ਹੁਣ ਕਿਸਾਨਾਂ ਦੀ ਸਲਾਹ ਬਿਨਾਂ ਇਸਦੀ ਕੀਮਤੀ ਜ਼ਮੀਨ ਘੱਟੇ ਕੌਡੀਆਂ ਕੀਤੀ ਜਾ ਰਹੀ ਹੈ | ਯਾਦ ਰਹੇ ਕਿ ਇਸ ਮਿੱਲ ਵਿਚ ਸੱਠ ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ | ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗਿ੍ਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ | ਇਹ ਖੰਡ ਮਿੱਲ ਮੁੜ ਚਾਲੂ ਕਰਕੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ | ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗਿ੍ਫਤਾਰ ਕੀਤੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰੇ ਅਤੇ ਸੂਗਰ ਮਿੱਲ ਨੂੰ ਚਾਲੂ ਕੀਤਾ ਜਾਵੇ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਐਪਲ ਕੰਪਨੀ ਦੇ ਫੋਨ ਅਤੇ ਵਿਦੇਸ਼ੀ ਸਿਗਰਟਾਂ ਦੀ ਖੇਪ ਜ਼ਬਤ ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।