08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕੇਂਦਰੀ ਜੇਲ੍ਹ ਵਿਚੋਂ ਫੈਂਕੇ ਰਾਹੀਂ ਮੰਗਵਾਏ ਅਫ਼ੀਮ, ਮੋਬਾਈਲ ਅਤੇ ਹੋਰ ਸਾਮਾਨ ਬਰਾਮਦ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 02-03-2026
ਤਰਨ ਤਾਰਨ, 1 ਮਾਰਚ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚੋਂ ਅਫ਼ੀਮ, ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ | ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਦੋ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਹਵਾਲਾਤ ਵਿਚ ਬੰਦ ਸੁਖਪ੍ਰੀਤ ਸਿੰਘ ਉਰਫ ਸੁਖਦੀਪ ਸਿੰਘ ਉਰਫ਼ ਸੁੱਖ ਪੁੱਤਰ ਬਲਕਾਰ ਸਿੰਘ ਵਾਸੀ ਕੋਟ ਬੁੱਢਾ ਅਤੇ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਉਵਾਲ ਨੇ ਬਾਹਰ ਤੋਂ ਫੈਂਕਾ ਕਰਵਾਇਆ, ਜਿਸ ਵਿਚੋਂ 105 ਗ੍ਰਾਮ ਅਫੀਮ, 1 ਟੱਚ ਸਕਰੀਨ ਮੋਬਾਈਲ ਫੋਨ, 1 ਕੀਪੈਡ ਮੋਬਾਈਲ ਫੋਨ, 30 ਬੀੜੀ ਬੰਡਲ, 15 ਪੈਕਟ ਕੂਲ ਲਿਪ, 5 ਪੈਕਟ ਤੰਬਾਕੂ, 1 ਹੈਡਫੋਨ ਬਰਾਮਦ ਹੋਏ | ਇਸ ਸੰਬੰਧੀ ਏ.ਐਸ.ਆਈ. ਅਰਜਨ ਸਿੰਘ ਨੇ ਸਾਰੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ (ਹਰੀਕੇ) ਵਿਖੇ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਵਲੋਂ 8 ਨੂੰ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।