ਝਬਾਲ, 1 ਮਾਰਚ (ਸਰਬਜੀਤ ਸਿੰਘ)-ਕਾਂਗਰਸ ਹਾਈਕਮਾਨ ਵਲੋਂ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਗਏ ਯਤਨਾਂ ਨਾਲ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੋਈ ਹੈ | ਇਹ ਵਿਚਾਰ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਅੰਮਿ੍ਤਸ਼ੇਰ ਸਿੰਘ ਮੰਨਣ, ਹਰਜੋਤ ਸਿੰਘ ਛਾਪਾ ਅਤੇ ਅੰਮਿ੍ਤਬੀਰ ਸਿੰਘ ਭੁੱਚਰ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ | ਇਨ੍ਹਾਂ ਕਾਂਗਰਸੀ ਆਗੂਆਂ ਨੇ ਆਖਿਆ ਕਿ ਬਰਨਾਲਾ ਰੈਲੀ ਵਿਚ ਸ਼ਾਮਿਲ ਹੋਏ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਨਾਲ ਸਾਬਤ ਹੋ ਚੁੱਕਾ ਹੈ ਕਿ ਸਮੂਹ ਵਰਕਰ ਰਾਜਬੀਰ ਸਿੰਘ ਭੁੱਲਰ ਦੀ ਗਵਾਹੀ ਤੋਂ ਖੁਸ਼ ਹਨ | ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਵੱਖ-ਵੱਖ ਕਾਂਗਰਸੀ ਆਗੂ ਹਾਜ਼ਰ ਸਨ |