31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆਸ਼ਾ ਵਰਕਰਜ਼ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਤਰਨ ਤਾਰਨ ਰਾਹੀਂ ਭੇਜਿਆ ਮੰਗ ਪੱਤਰ <br/>

ਅਜੀਤ ਡੈਸਕ 04-03-2026
ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਆਸ਼ਾ ਵਰਕਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਜ਼ਿਲ੍ਹਾ ਤਰਨ ਤਾਰਨ ਨੇ ਆਗੂ ਮਨਜਿੰਦਰ ਕੌਰ ਹਰੀਕੇ, ਸੀਮਾ ਸੋਹਲ, ਲਖਵਿੰਦਰ ਕੌਰ ਝਬਾਲ, ਵੀਰਪਾਲ ਕੌਰ ਭੱਗੂਪੁਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫਤਰ ਇਕੱਠੇ ਹੋ ਕੇ ਆਪਣੀ ਮੰਗਾਂ ਦੇ ਸੰਬੰਧ ਵਿਚ ਰੋਸ ਮੁਜ਼ਾਹਰਾ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਤੇ ਪਰਿਵਾਰ ਭਲਾਈ ਮੰਤਰੀ ਮੰਤਰੀ ਦੇ ਨਾਂਅ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਰਾਹੀਂ ਮੰਗ ਪੱਤਰ ਭੇਜਿਆ ਗਿਆ | ਆਸ਼ਾ ਵਰਕਰਜ਼ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼, ਫੈਸਿਲੀਟੇਟਰਜ਼ ਨੂੰ ਦਸ ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਘੱਟੋ ਘੱਟ ਉਜਰਤਾ ਦੇ ਕਾਨੂੰਨ ਵਿਚ ਲਿਆ ਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ 26000 ਰੁਪਏ ਦੇ ਕੇ ਰੈਗੂਲਰ ਕੀਤਾ ਜਾਵੇ | ਆਸ਼ਾ ਵਰਕਰਜ ਦੇ ਕੱਟੇ ਹੋਏ ਭੱਤਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਇਨ੍ਹਾਂ ਵਿਚ ਵਾਧਾ ਕੀਤਾ ਜਾਵੇ | ਸਫ਼ਰੀ ਭੱਤਾ ਦੁੱਗਣਾ ਕੀਤਾ ਜਾਵੇ ਅਤੇ ਸ਼ਹਿਰੀ ਖੇਤਰ ਵਿਚ ਵੀ ਆਸ਼ਾ ਵਰਕਰਜ਼ ਦੀ ਭਰਤੀ ਕੀਤੀ ਜਾਵੇ | ਇਸ ਸਮੇਂ ਅਮਨਦੀਪ ਕੌਰ ਕੋਟਬੁੱਢਾ, ਸਰਬਜੀਤ ਕੌਰ, ਰਾਜਵਿੰਦਰ ਕੌਰ ਪਰਾਗਪੁਰਾ, ਸੋਮਾ ਚੂਸਲੇਵੜ੍ਹ, ਮਨਜੀਤ ਕੌਰ ਕਿਰਤੋਵਾਲ, ਨਰਿੰਦਰ ਕੌਰ ਪਰਿੰਗੜੀ, ਅਮਨਦੀਪ ਕੌਰ ਮੱਖੀਕਲਾਂ, ਜਸਬੀਰ ਕੌਰ ਬਾਗੜੀਆਂ, ਦਵਿੰਦਰ ਕੌਰ ਨਾਰੰਗਾਬਾਦ, ਪਰਮਜੀਤ ਕੌਰ, ਰਮਨਜੀਤ ਕੌਰ ਚੁਤਾਲਾ, ਕੁਲਵੰਤ ਕੌਰ ਮੁਗਲਚੱਕ, ਮਨਜੀਤ ਕੌਰ ਗੋਹਲਵੜ੍ਹ ਅਤੇ ਪਸਸਫ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ, ਦਵਿੰਦਰ ਸੋਹਲ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਘਰ ਦੇ ਬਾਹਰ ਖੜੇ੍ਹ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਕੀਤਾ ਅਗਵਾ ਅਗਲੀ ਖ਼ਬਰ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਕੂੜੇ ਦਾ ਡੰਪ ਨਾ ਹੋਣ ਕਰਕੇ ਥਾਂ-ਥਾਂ ਲੱਗ ਰਹੇ ਹਨ ਗੰਦਗੀ ਦੇ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।