01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕਾ ਆਪਣੀ ਧੌਂਸ ਨਾਲ ਆਮ ਲੋਕਾਂ ਦੀ ਤਬਾਹੀ ਕਰ ਰਿਹਾ-ਮਾੜੀਮੇਘਾ <br/>

ਅਜੀਤ ਡੈਸਕ 04-03-2026
ਭਿੱਖੀਵਿੰਡ, 3 ਮਾਰਚ (ਬੌਬੀ)-ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਧੌਂਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਮਰੀਕਾ ਪੂਰੇ ਮੁਲਖ ਵਿਚ ਇਹ ਵਿਖਾ ਰਿਹਾ ਹੈ ਕਿ ਮੈਂ ਹੀ ਦੁਨੀਆਂ ਦਾ ਸਰਦਾਰ ਹਾਂ | ਉਸੇ ਸੋਚ ਆਧਾਰਿਤ ਅਮਰੀਕਾ ਨੇ ਪਹਿਲਾਂ ਕਮਿਊਨਿਸਟ ਪੱਖੀ ਸਰਕਾਰ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਜ਼ਬਰਨ ਉਸ ਦੇਸ਼ 'ਚੋਂ ਚੁੱਕਿਆ ਤੇ ਅਮਰੀਕੀ ਕਮਿਊਨਿਸਟ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਹਸ਼ਰ ਵੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਵਾਲਾ ਹੋਵੇਗਾ | ਹੁਣ ਇਰਾਨ 'ਤੇ ਚੜ੍ਹਾਈ ਕਰਕੇ ਇਰਾਨ ਨੰੂ ਤਬਾਹ ਕੀਤਾ ਜਾ ਰਿਹਾ ਹੈ | ਇਰਾਨ ਦੀ ਹਕੂਮਤ ਦਾ ਮਸਲਾ ਇਹ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਡਾਲਰ ਦੀ ਥਾਂ ਤੇ ਹੋਰ ਮੁਦਰਾਵਾਂ ਵਿਚ ਕਰ ਰਹੀ ਹੈ | ਇਰਾਨ ਅਮਰੀਕਾ ਦੀ ਧੌਂਸ ਨਹੀਂ ਮੰਨ ਰਿਹਾ | ਉਥੇ ਤੇਲ ਦੇ ਭੰਡਾਰ ਹਨ ਤੇ ਅਮਰੀਕਾ ਆਪਣੇ ਪੱਖੀ ਸਰਕਾਰ ਬਣਾ ਕੇ ਤੇਲ ਦੇ ਭੰਡਾਰਾਂ ਤੇ ਕੁਦਰਤੀ ਖਣਿਜ ਪਦਾਰਥਾਂ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ | ਅਮਰੀਕਾ ਇਰਾਨ ਦੀ ਜੰਗ ਅਰਬ ਦੇਸ਼ਾਂ ਤੱਕ ਫੈਲ ਚੁੱਕੀ ਹੈ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਵਿਚ ਸੀ.ਪੀ.ਆਈ. ਦੇ ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਨਰੇਗਾ ਯੂਨੀਅਨ ਦੇ ਆਗੂ ਟਹਿਲ ਸਿੰਘ ਲੱਧੂ, ਕਾ. ਦਲੀਪ ਸਿੰਘ ਤੇ ਇੰਦਰਜੀਤ ਸਿੰਘ ਵਾਂ, ਪੰਜਾਬ ਇਸਤਰੀ ਸਭਾ ਦੀ ਬਲਾਕ ਆਗੂ ਮਨਜੀਤ ਕੌਰ ਅਲਗੋਂ, ਬੀਰੋ ਭਾਈ ਲੱਧੂ, ਗੁਰਮੀਤ ਕੌਰ ਭਗਵਾਨਪੁਰਾ, ਬੀਬੀ ਵੀਰੋ ਸਾਂਡਪੁਰਾ, ਕਿਸਾਨ ਆਗੂ ਚਰਨਜੀਤ ਸਿੰਘ ਚੇਲਾ ਤੇ ਪ੍ਰਤਾਪ ਸਿੰਘ ਭਿੱਖੀਵਿੰਡ ਹਾਜ਼ਡਰ ਸਨ |

ਪਿਛਲੀ ਖ਼ਬਰ ਬਾਠ ਐਵੇਨਿਊ ਦੀ ਸਫ਼ਾਈ ਵੱਲ ਨਗਰ ਕੌਂਸਲ ਤਰਨ ਤਾਰਨ ਦਾ ਕੋਈ ਖ਼ਿਆਲ ਨਹੀਂ ਅਗਲੀ ਖ਼ਬਰ ਜ਼ਮੀਨ 'ਤੇ ਕੀਤਾ ਨਾਜਾਇਜ਼ ਕਬਜ਼ਾ, ਚਾਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।