01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਠ ਐਵੇਨਿਊ ਦੀ ਸਫ਼ਾਈ ਵੱਲ ਨਗਰ ਕੌਂਸਲ ਤਰਨ ਤਾਰਨ ਦਾ ਕੋਈ ਖ਼ਿਆਲ ਨਹੀਂ

ਅਜੀਤ ਡੈਸਕ 04-03-2026
ਤਰਨ ਤਾਰਨ, 3 ਮਾਰਚ (ਇਕਬਾਲ ਸਿੰਘ ਸੋਢੀ)-ਬਾਠ ਐਵੀਨਿਊ ਵੈੱਲਫੇਅਰ ਸੁਸਾਇਟੀ ਸੁਸਾਇਟੀ ਤਰਨ ਤਾਰਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਬਾਠ ਐਵੀਨਿਊ ਦੇ ਸਫਾਈ ਸੇਵਕ ਵਲੋਂ ਕੰਮ ਨਹੀਂ ਕੀਤਾ ਜਾ ਰਿਹਾ | ਅਸੀਂ ਵਾਰ-ਵਾਰ ਕੌਂਸਲਰ ਜਰਨੈਲ ਸਿੰਘ ਤੇ ਇਸ ਦੀ ਪਤਨੀ ਪਲਵਿੰਦਰ ਕੌਰ ਕਹਿ ਰਹੇ ਹਾਂ ਕਿ ਸਫਾਈ ਸੇਵਕ ਨੂੰ ਤੁਰੰਤ ਬਦਲੋ, ਪਰ ਕੋਈ ਧਿਆਨ ਨਹੀਂ ਦੇ ਰਿਹਾ | ਇਸ ਤੋਂ ਇਲਾਵਾ ਅਸੀਂ ਨਗਰ ਕੌਂਸਲ ਦੇ ਈ.ਓ. ਤੇ ਸੈਨੇਟਰੀ ਇੰਸਪੈਕਟਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਬਾਠ ਐਵੀਨਿਊ ਦਾ ਮੌਕਾ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਾਠ ਐਵੀਨਿਊ ਦਾ ਕਿੰਨਾ ਮਾੜਾ ਹਾਲ ਹੈ, ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ | ਸਿਰਫ਼ ਹੁਣ ਗੱਡੀ ਕੂੜਾ ਚੁੱਕ ਕੇ ਲੈ ਜਾਂਦੀ ਹੈ, ਪਰ ਗਲੀਆਂ ਵਿਚ ਬਹੁਤ ਬੂਟੀ ਤੇ ਘਾਹ ਫੂਸ ਉੱਗ ਪਿਆ ਹੈ ਤੇ ਮੱਛਰ ਦੀ ਭਰਮਾਰ ਹੋ ਗਈ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ ਢਿੱਲੋਂ, ਠੇਕੇਦਾਰ ਮੋਹਣ ਸਿੰਘ, ਵਕੀਲ ਸਟਾਲਨਜੀਤ ਸਿੰਘ ਸੰਧੂ, ਪਿ੍ੰਸੀਪਲ ਦਵਿੰਦਰ ਸਿੰਘ, ਰਜਿੰਦਰਬੀਰ ਸਿੰਘ, ਕੁਲਵੰਤ ਸਿੰਘ, ਹਰਭਜਨ ਸਿੰਘ, ਐਸ.ਡੀ.ੳ. ਕੁਲਬੀਰ ਸਿੰਘ ਛੀਨਾ, ਗੁਲਜ਼ਾਰ ਸਿੰਘ ਰਾਣੀ ਵਲਾਹ ਤੇ ਜਗਜੀਤ ਸਿੰਘ ਕੰਡਾ ਹਾਜ਼ਰ ਸਨ |
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਹੋਲੀ ਸੰਬੰਧੀ ਪ੍ਰੋਗਰਾਮ <br/> ਅਗਲੀ ਖ਼ਬਰ ਅਮਰੀਕਾ ਆਪਣੀ ਧੌਂਸ ਨਾਲ ਆਮ ਲੋਕਾਂ ਦੀ ਤਬਾਹੀ ਕਰ ਰਿਹਾ-ਮਾੜੀਮੇਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।