01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਦੇ ਨਵੇਂ ਚੁਣੇ ਅਹੁਦੇਦਾਰਾਂ ਵਲੋਂ ਉਪ ਮੁੱਖ ਇੰਜੀ: ਨਾਲ ਮੁਲਾਕਾਤ <br/>

ਅਜੀਤ ਡੈਸਕ 04-03-2026
ਤਰਨ ਤਾਰਨ, 3 ਮਾਰਚ (ਪਰਮਜੀਤ ਜੋਸ਼ੀ)-ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ ਸਰਕਲ ਦੀ ਬੀਤੇ ਦਿਨੀਂ ਹੋਈ ਜਥੇਬੰਦਕ ਕਾਨਫਰੰਸ ਵਿਚ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਦੇ ਵਫਦ ਨੇ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਮੋਹਤਮ ਸਿੰਘ ਨਾਲ ਮੁਲਾਕਾਤ ਕੀਤੀ | ਨਵੀਂ ਚੁਣੀ ਸਰਕਲ ਕਮੇਟੀ ਦੇ ਪ੍ਰਧਾਨ ਇੰਜੀ. ਕੁਲਵਿੰਦਰ ਸਿੰਘ ਬਾਗੜੀਆਂ, ਸਕੱਤਰ ਪੂਰਨ ਦਾਸ ਅਤੇ ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ ਸਮੇਤ ਬਾਕੀ ਚੁਣੇ ਹੋਏ ਅਹੁਦੇਦਾਰਾਂ ਮੇਜਰ ਸਿੰਘ ਨਾਗੋਕੇ, ਬਲਜੀਤ ਸਿੰਘ ਪੱਟੀ, ਬਲਜਿੰਦਰ ਸਿੰਘ ਪਲਾਸੌਰ, ਤਰਜੀਤ ਸਿੰਘ ਨਾਗੋਕੇ, ਲਵਜੋਤ ਸਿੰਘ ਖਹਿਰਾ, ਹਰਜੀਤ ਸਿੰਘ ਪੰਨੂੰ, ਬਚਿੱਤਰ ਸਿੰਘ ਖੇਲਾ ਆਦਿ ਦੀ ਅਧਿਕਾਰੀ ਨਾਲ ਜਾਣ ਪਛਾਣ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਰਵਾਈ | ਇਸ ਵਫਦ ਵਿਚ ਸ਼ਾਮਿਲ ਜਥੇਬੰਦੀ ਦੀ ਨਵੀਂ ਚੁਣੀ ਲੀਡਰਸ਼ਿਪ ਨੂੰ ਉਪ ਮੁੱਖ ਇੰਜੀਨੀਅਰ ਨੇ ਵਧਾਈ ਦਿੰਦਿਆਂ ਭਰਵੇਂ ਸਹਿਯੋਗ ਦਾ ਭਰੋਸਾ ਦਿੱਤਾ | ਜਥੇਬੰਦੀ ਦੇ ਵਫਦ ਨੇ ਬਕਾਇਆ ਬਿਜਲੀ ਬਿੱਲਾਂ ਦੀ ਉਗਰਾਹੀ ਸੰਬੰਧੀ ਫੀਲਡ ਵਿਚ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਅਧਿਕਾਰੀ ਨੂੰ ਜਾਣੂ ਕਰਵਾਇਆ |

ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਵਲੋਂ 2 ਦਿਨਾ ਸਾਲਾਨਾ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ 'ਚ ਹੋਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।