01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਨਦੀਪ ਹਸਪਤਾਲ ਸਮੂਹ ਵਲੋਂ 2 ਦਿਨਾ ਸਾਲਾਨਾ ਖੇਡ ਦਿਵਸ ਮਨਾਇਆ

ਅਜੀਤ ਡੈਸਕ 04-03-2026
ਅੰਮਿ੍ਤਸਰ/ਸੁਲਤਾਨਵਿੰਡ, 3 ਮਾਰਚ (ਜਸਵੰਤ ਸਿੰਘ ਜੱਸ, ਬੁੱਟਰ)-ਅਮਨਦੀਪ ਹਸਪਤਾਲ ਸਮੂਹ ਵਲੋਂ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਸਥਾਨਕ ਤਾਰਾਂ ਵਾਲਾ ਪੁਲ ਨੇੜੇ ਸਥਿਤ ਅਮਨਦੀਪ ਕਿ੍ਕਟ ਅਕੈਡਮੀ ਵਿਖੇ ਆਪਣੇ ਸਾਲਾਨਾ ਖੇਡ ਦਿਵਸ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ | ਦੋ ਦਿਨਾਂ ਖੇਡ ਸਮਾਗਮ ਦੀ ਸ਼ੁਰੂਆਤ ਡਾ. ਕੰਵਰਜੀਤ ਸਿੰਘ ਮੁਖੀ, ਇੰਟਰਨਲ ਮੈਡੀਸਨ ਵਿਭਾਗ ਅਮਨਦੀਪ ਹਸਪਤਾਲ ਵਲੋਂ ਹਵਾ ਵਿਚ ਗੁਬਾਰੇ ਛੱਡਣ ਨਾਲ ਹੋਈ | ਡਾ. ਅਮਨਦੀਪ ਕੌਰ, ਡਾਇਰੈਕਟਰ, ਅਮਨਦੀਪ ਹਸਪਤਾਲ ਸਮੂਹ ਨੇ ਵਿਚ ਹਸਪਤਾਲ ਦੀ ਸਟਾਫ ਪ੍ਰਤੀ ਸੰਪੂਰਨ ਤੰਦਰੁਸਤੀ ਪ੍ਰਤੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਕ ਸਿਹਤਮੰਦ ਸਰੀਰ ਹੀ ਇਕ ਸਿਹਤਮੰਦ ਮਨ ਨੂੰ ਉਤਸ਼ਾਹਿਤ ਕਰਦਾ ਹੈ | ਇਸ ਦੌਰਾਨ ਸਟਾਫ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਤੇ ਜੇਤੂਆਂ ਨੂੰ ਇਨਾਮ ਵੰਡੇ ਗਏ | ਇਹ ਦੋ ਦਿਨਾ ਖੇਡ ਸਮਾਰੋਹ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਮਾਪਤ ਹੋਇਆ |
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਇਲੈੱਕਟ੍ਰਾਨਿਕ ਤਕਨਾਲੋਜੀ ਵਿਭਾਗ ਵਲੋਂ 5 ਦਿਨਾਂ ਵਰਕਸ਼ਾਪ <br/> ਅਗਲੀ ਖ਼ਬਰ ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਦੇ ਨਵੇਂ ਚੁਣੇ ਅਹੁਦੇਦਾਰਾਂ ਵਲੋਂ ਉਪ ਮੁੱਖ ਇੰਜੀ: ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।