02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਦਾਕਾਰਾ ਤੇਜਿੰਦਰ ਕੌਰ ਹੀਰ ਨਾਲ ਰੂਬਰੂ ਸਮਾਗਮ ਤੇ ਕਵੀ ਦਰਬਾਰ <br/>

ਅਜੀਤ ਡੈਸਕ 04-03-2026
ਚੋਗਾਵਾਂ, 3 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪੰਜਾਬੀ ਸਾਹਿਤ ਸਭਾ ਚੋਗਾਵਾਂ ਅੰਮਿ੍ਤਸਰ ਵਲੋਂ ਰੰਗ ਮੰਚ, ਦੂਰਦਰਸ਼ਨ ਤੇ ਫ਼ਿਲਮ ਅਦਾਕਾਰਾ ਤੇਜਿੰਦਰ ਕੌਰ ਹੀਰ ਨਾਲ ਰੂਬਰੂ ਸਮਾਗਮ ਤਹਿਤ ਸੰਵਾਦ ਰਚਾਇਆ ਗਿਆ | ਚੋਗਾਵਾਂ ਦੀ ਫਤਿਹ ਸਿੰਘ ਔਲਖ ਲਾਇਬ੍ਰੇਰੀ ਵਿਖੇ ਰਚਾਏ ਗਏ ਸਮਾਗਮ ਦੀ ਪ੍ਰਧਾਨਗੀ ਸ਼ਾਇਰਾ ਰੀਵਾ ਦਰਿਆ ਤੇ ਹਰਜੀਤ ਕੌਰ ਔਲਖ ਵਲੋਂ ਕੀਤੀ ਗਈ, ਜਦੋਂਕਿ ਮੰਚ ਸੰਚਾਲਕ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਨਿਭਾਇਆ | ਲੇਖਕਾਂ ਤੇ ਪਾਠਕਾਂ ਦੇ ਰੂਬਰੂ ਹੁੰਦਿਆਂ ਤੇਜਿੰਦਰ ਕੌਰ ਹੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਟਾਈਮ ਪੜ੍ਹਦਿਆਂ ਹੀ ਅਦਾਕਾਰੀ ਦਾ ਸ਼ੌਂਕ ਸੀ ਅਤੇ ਇਹ ਸ਼ੌਂਕ 2012 ਤੱਕ ਪੂਰੀ ਤਰ੍ਹਾਂ ਪ੍ਰਵਾਨ ਚੜਿ੍ਹਆ, ਜਦੋਂ ਉਹ ਅਧਿਆਪਨ ਦਾ ਕਿੱਤਾ ਛੱਡ ਕੇ ਪੂਰੀ ਤਰ੍ਹਾਂ ਨਾਲ ਰੰਗ ਮੰਚ ਨੂੰ ਸਮਰਪਿਤ ਹੋ ਗਏ | ਉਸ ਤੋਂ ਬਾਅਦ ਉਨ੍ਹਾਂ ਰੰਗ ਮੰਚ ਦੇ ਵੱਖ-ਵੱਖ ਨਿਰਦੇਸ਼ਕਾਂ ਨਾਲ ਜੁੜ ਕੇ ਅਨੇਕਾਂ ਨਾਟਕਾਂ 'ਚ ਭਾਵਪੂਰਤ ਅਦਾਕਾਰੀ ਕੀਤੀ, ਉਸ ਤੋਂ ਬਾਅਦ ਉਨ੍ਹਾਂ ਨੂੰ ਦੂਰਦਰਸ਼ਨ, ਰੇਡੀਓ ਅਤੇ ਫਿਲਮਾਂ ਵਿਚ ਵੀ ਕੰਮ ਕਰਨ ਦਾ ਮੌਕਾ ਮਿਲਿਆ | ਹਾਜ਼ਰੀਨ ਵਲੋਂ ਉਨ੍ਹਾਂ ਨੂੰ ਪੁੱਛੇ ਗਏ ਸੰਜੀਦਾ ਸਵਾਲਾਂ ਦੇ ਜਵਾਬ ਉਨ੍ਹਾਂ ਨੇ ਬੜੀ ਹੀ ਗੰਭੀਰਤਾ ਨਾਲ ਦਿੱਤੇ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਕੁਲਵੰਤ ਸਿੰਘ ਕੰਤ, ਯੁੱਧਵੀਰ ਸਿੰਘ ਔਲਖ, ਸਤਨਾਮ ਸਿੰਘ ਜੱਸੜ, ਸਰਤਾਜ ਸਿੰਘ ਸੰਧੂ, ਹਰਕੀਰਤ ਸਿੰਘ ਸੰਧੂ, ਨਿਰੰਜਨ ਸਿੰਘ ਗਿੱਲ, ਸੁਖਬੀਰ ਸਿੰਘ ਭੁੱਲਰ, ਮੈਗਜ਼ੀਨ 'ਲੋਅ' ਦੇ ਸੰਪਾਦਕ ਹਰਮੀਤ ਆਰਟਿਸਟ, ਜਗਜੀਤ ਕੌਰ ਸਿੱਧੂ, ਪ੍ਰੀਆ ਸਿੱਧੂ, ਮੈਗਜ਼ੀਨ 'ਮੇਘਲਾ' ਤੇ ਸੰਪਾਦਕ ਜਤਿੰਦਰ ਸਿੰਘ ਔਲਖ, ਰਾਜ ਚੋਗਾਵਾਂ ਅਤੇ ਹੋਰ ਸ਼ਾਇਰਾਂ ਨੇ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਪੇਸ਼ ਕੀਤੇ | ਸਭਾ ਵਲੋਂ ਤੇਜਿੰਦਰ ਕੌਰ ਹੀਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਭੱਟੀਕੇ 'ਚ ਸਾਇੰਸ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਅੰਮਿ੍ਤ ਸੰਚਾਰ, 40 ਪ੍ਰਾਣੀ ਗੁਰੂ ਵਾਲੇ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।