30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਅਜੀਤ ਡੈਸਕ 08-03-2026

ਤਰਨ ਤਾਰਨ, 7 ਮਾਰਚ (ਇਕਬਾਲ ਸਿੰਘ ਸੋਢੀ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਗੁਰਦੁਆਰਾ ਗੁਰੂਸਰ ਸਾਹਿਬ ਰਸੂਲਪੁਰ ਨਹਿਰਾਂ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ 12 ਮਾਰਚ ਨੂੰ ਭਾਕਿਯੂ ਕਾਦੀਆਂ ਜ਼ਿਲ੍ਹਾ ਤਰਨ ਤਾਰਨ ਵਲੋਂ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਪਹੂਵਿੰਡ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਕਿਸਾਨ ਪੰਚਾਇਤ ਨੂੰ ਸਫਲ ਬਣਾਉਣ ਵਾਸਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੀਟਿੰਗ ਵਿਚ ਵਿਚਾਰ ਵਟਾਂਦਰਾ ਕਰਦਿਆਂ ਇਹ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਪੰਚਾਇਤ ਵਿਚ ਵੱਧ ਤੋਂ ਵੱਧ ਕਿਸਾਨਾਂ ਦੀ ਸ਼ਮੂਲੀਅਤ ਕਰਵਾਈ ਜਾਵੇ ਤਾਂ ਜੋ ਇਸ ਨੂੰ ਸਫ਼ਲ ਬਣਾਇਆ ਜਾ ਸਕੇ | ਇਸ ਮੌਕੇ ਸੇਰੋਂ ਖੰਡ ਮਿੱਲ ਨੂੰ ਚਾਲੂ ਕਰਵਾਉਣ ਸਬੰਧੀ ਅਗਲੇਰੀ ਰਣਨੀਤੀ ਉਲੀਕੀ ਗਈ ਅਤੇ ਮਿੱਲ ਸੰਬੰਧੀ ਲੱਗੇ ਧਰਨੇ ਦੌਰਾਨ ਜੇਲ੍ਹ ਭੇਜੇ ਕਿਸਾਨਾਂ ਦਵਿੰਦਰ ਸਿੰਘ ਗਰੇਵਾਲ, ਸਰਪੰਚ ਹੀਰਾ ਸਿੰਘ ਵਰਿਆਂ ਨੂੰ ਰਿਹਾਅ ਹੋਣ 'ਤੇ ਮੀਟਿੰਗ 'ਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਫਤਿਹ ਸਿੰਘ ਖਾਲਸਾ, ਹਰਦੀਪ ਸਿੰਘ ਕੱਦਗਿੱਲ, ਸਰਪੰਚ ਗੁਰਵਿੰਦਰ ਸਿੰਘ ਦਾਉਂਦਪੁਰਾ, ਮਾਸਟਰ ਭੁਪਿੰਦਰ ਸਿੰਘ ਮੋਹਣਪੁਰ, ਕੁਲਦੀਪ ਸਿੰਘ ਗਿੱਲ, ਸੁਖਚੈਨ ਸਿੰਘ ਮਾੜੀ ਸਮਰਾ, ਗੁਰਵਿੰਦਰ ਸਿੰਘ ਸਾਂਡਪੁਰਾ, ਬਖਤੌਰ ਸਿੰਘ ਰਾਜੋਕੇ, ਸੂਬੇਦਾਰ ਬਲਜਿੰਦਰ ਸਿੰਘ ਸਮਰਾ, ਬਲਾਕ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲ, ਸਰਪੰਚ ਹੀਰਾ ਸਿੰਘ ਵਰਿਆਂ, ਤੇਜਿੰਦਰ ਸਿੰਘ ਰਟੌਲ, ਹਰਪਾਲ ਸਿੰਘ ਭਗਵਾਨਪੁਰਾ, ਸਰਪੰਚ ਨਿਸ਼ਾਨ ਸਿੰਘ ਰਾਜੋਕੇ, ਸਤਪਾਲ ਸਿੰਘ ਮੱਲ੍ਹੀ ਭੈਣੀ ਮੱਸਾ ਸਿੰਘ, ਪ੍ਰਭਜੀਤ ਸਿੰਘ ਕਾਹਲਵਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਦੀ ਅਮਰਕੋਟ ਰੈਲੀ ਲਈ ਭਿੱਖੀਵਿੰਡ ਤੋਂ ਵਰਕਰਾਂ ਦਾ ਵੱਡਾ ਜਥਾ ਰਵਾਨਾ ਅਗਲੀ ਖ਼ਬਰ ਰਾਜਵਿੰਦਰ ਕੌਰ ਬਣੇ ਮਾਸਟਰ ਕੇਡਰ ਯੂਨੀਅਨ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।