30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੈਂਕ 'ਚ ਜਾਅਲੀ ਨੋਟ ਜਮ੍ਹਾਂ ਕਰਵਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 08-03-2026
ਤਰਨ ਤਾਰਨ, 7 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਬੈਂਕ 'ਚ ਜਾਅਲੀ ਨੋਟ ਜਮ੍ਹਾਂ ਕਰਵਾਉਣ ਦੇ ਮਾਮਲੇ ਵਿਚ ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਖਾਲੜਾ ਵਿਖੇ ਮੁਕੇਸ਼ ਕੁਮਾਰ ਮਨੈਜਰ ਪੰਜਾਬ ਨੈਸ਼ਨਲ ਬੈਂਕ ਖਾਲੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਲਵਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਖਾਲੜਾ ਪੰਜਾਬ ਨੈਸ਼ਨਲ ਬੈਂਕ ਖਾਲੜਾ ਵਿਚ ਪੈਸੇ ਜਮਾਂ ਕਰਵਾਉਣ ਲਈ ਆਇਆ ਸੀ, ਜਿਸ ਕੋਲ 44 ਨੋਟ 500/500, 1 ਨੋਟ 50 ਰੁਪਏ, 3 ਨੋਟ 20 ਰੁਪਏ ਦੇ ਸਨ | ਜਦੋਂ ਕੈਸ਼ੀਅਰ ਗੁਰਪ੍ਰੀਤ ਸਿੰਘ ਨੇ ਮਸ਼ੀਨ ਵਿਚ ਪਾ ਕੇ ਨੋਟਾ ਦੀ ਗਿਣਤੀ ਕੀਤੀ ਤਾਂ 41 ਨੋਟ 500/500 ਰੁਪਏ ਭਾਰਤੀ ਕਰੰਸੀ ਜਆਲੀ ਨਿਕਲੇ ਅਤੇ 3 ਨੋਟ 500, 1 ਨੋਟ 50, 1 ਨੋਟ 20 ਰੁਪਏ ਕੁੱਲ 1570 ਰੁਪਏ ਅਸਲੀ ਕਰੰਸੀ ਨਿਕਲੇ | ਬਾਕੀ 41 ਨੋਟ 500/500 ਕੁੱਲ 20,500 ਰੁਪਏ ਭਾਰਤੀ ਜਆਲੀ ਕਰੰਸੀ ਨਿਕਲੀ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਲਵਪ੍ਰੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਅਕਾਲੀ ਵਰਕਰਾਂ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਮੁਲਾਕਾਤ ਅਗਲੀ ਖ਼ਬਰ ਭਗਵੰਤ ਮਾਨ ਵਲੋਂ ਸਰਹੱਦੀ ਖੇਤਰ ਲਈ ਕੋਈ ਖਾਸ ਐਲਾਨ ਨਾ ਕਰਨ ਕਰ ਕੇ ਲੋਕਾਂ 'ਚ ਭਾਰੀ ਨਿਰਾਸ਼ਾ-ਬੱਬੂ ਮਾੜੀਮੇਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।