31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜਗਤਪੁਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਸਰਹਾਲੀ ਨੇ ਮੁਨਾਫਾ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 08-03-2026
ਸਰਹਾਲੀ ਕਲਾਂ, 7 ਮਾਰਚ (ਅਜੇ ਸਿੰਘ ਹੁੰਦਲ)- ਸਰਹਾਲੀ ਸਥਿਤ ਜਗਤਪੁਰਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਣ ਲਈ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਿਲਕ ਪਲਾਂਟ ਵੇਰਕਾ ਦੇ ਮੈਨੇਜਰ ਗੁਰਕ੍ਰਿਪਾਲ ਸਿੰਘ ਢਿੱਲੋਂ ਨੇ ਮੁੱਖ ਮਹਿਾਨ ਵਜੋਂ ਪਹੁੰਚ ਕੇ ਲਾਭਪਤਾਰੀਆਂ ਨੂੰ ਮੁਨਾਫੇ ਦੀ ਵੰਡ ਕੀਤੀ | ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਲਈ ਰੀੜ੍ਹ ਦੀ ਹੱਡੀ ਵਜੋਂ ਦੁਧਾਰੂ ਪਸ਼ੂਆਂ ਨੂੰ ਮੰਨਿਆ ਜਾਂਦਾ ਹੈ | ਉਨ੍ਹਾਂ ਕਿਾਸਨਾਂ ਨੂੰ ਪਸ਼ੂ ਧਨ ਵੱਲ ਵਧੇਰੇ ਧਿਆਨ ਲਗਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮਿਲਕ ਸਭਾ ਦੇ ਸਕੱਤਰ ਮੱਘਰ ਸਿੰਘ ਨੇ ਦੱਸਿਆ ਕਿ ਅਪ੍ਰੈਲ 2018 ਤੋਂ ਮਾਰਚ 2024 ਤੱਕ ਸਭਾ ਦੇ ਕੁੱਲ ਕਰੀਬ ਸਾਢੇ 14 ਲੱਖ ਦਾ ਮੁਨਾਫਾ ਕਮਾਇਆ, ਜਿਸ 'ਚੋਂ 6 ਲੱਖ 71 ਹਜ਼ਾਰ ਰੁਪਏ ਬੋਨਸ ਵਜੋਂ ਦੁੱਧ ਉਤਪਾਦਕਾਂ ਨੂੰ ਵੰਡੇ ਗਏ | ਇਸ ਮੌਕੇ ਸਹਿਕਾਰੀ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਨੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਹਿਕਾਰੀ ਸਭਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਗਬੀਰ ਸਿੰਘ, ਮੈਂਬਰ ਯਾਦਵਿੰਦਰ ਸਿੰਘ, ਮੈਂਬਰ ਬਲਬੀਰ ਸਿੰਘ, ਮੈਂਬਰ ਸੁਖਦੇਵ ਸਿੰਘ, ਸਾਹਿਬ ਸਿੰਘ ਵਲੋਂ ਮੁੱਖ ਮਹਿਮਾਨ ਨਾਲ ਮਿਲ ਕੇ ਕਿਸਾਨ ਨਿਰਮਲ ਸਿੰਘ ਨੂੰ 57656 ਰੁਪਏ, ਜਗਬੀਰ ਸਿੰਘ ਨੂੰ 56460 ਰੁਪਏ ਅਤੇ ਮੰਗਲ ਸਿੰਘ ਨੂੰ 43707 ਰੁਪਏ ਦੇ ਮੁਨਾਫੇ ਨਾਲ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਖ਼ਾਲਸਾਈ ਮਾਰਚ ਦਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ-ਧਰਵਿੰਦਰ ਸਿੰਘ ਅਗਲੀ ਖ਼ਬਰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਸਿੱਖਣ ਸਹਾਇਕ ਸਮੱਗਰੀ ਸੰਬੰਧੀ ਦੋ ਰੋਜ਼ਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।