28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੇਵਾ ਭਾਰਤੀ ਸੰਸਥਾ ਨੇ ਸੇਵਾ ਭਾਰਤੀ ਸੰਸਥਾ ਨੇ ਕੰਜਕ ਪੂਜਨ ਕੀਤਾ ਕੰਜਕ ਪੂਜਨ ਕੀਤਾ

ਅਜੀਤ ਡੈਸਕ 29-03-2026

ਤਰਨ ਤਾਰਨ, 28 ਮਾਰਚ (ਪਰਮਜੀਤ ਜੋਸ਼ੀ)-ਸੇਵਾ ਭਾਰਤੀ ਸੰਸਥਾ ਵਲੋਂ ਮੁਹੱਲਾ ਗੋਕਲਪੁਰਾ ਤਰਨ ਤਾਰਨ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਕੰਜਕ ਪੂਜਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੇਵਾ ਭਾਰਤੀ ਸੰਸਥਾ ਦੀਆਂ ਭੈਣਾਂ ਵਲੋਂ ਮਾਤਾ ਰਾਣ ਦੀਆਂ ਭੇਂਟਾਂ ਦਾ ਗੁਣਗਾਨ ਕੀਤਾ ਗਿਆ ਅਤੇ ਕੀਰਤਨ ਤੋਂ ਬਾਅਦ 101 ਕੰਜਕਾਂ ਦਾ ਪੂਜਨ ਕੀਤਾ ਗਿਆ | ਕੰਜਕ ਪੂਜਨ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦਿ ਵੰਡਿਆਂ ਗਿਆ | ਸਮਾਗਮ ਦੌਰਾਨ ਸੇਵਾ ਭਾਰਤੀ ਦੇ ਪਵਨ ਕੁਮਾਰ, ਅਰਵਿੰਦ ਮਰਵਾਹਾ, ਸੁਖਵਿੰਦਰ ਸਿੰਘ, ਜ਼ਿਲ੍ਹਾ ਸੰਘ ਚਾਲਕ ਹੰਸਰਾਜ ਚੌਧਰੀ, ਫਤਹਿ ਸਿੰਘ, ਆਤਮਬੀਰ ਸ਼ਰਮਾ, ਸੰਦੀਪ ਸ਼ਰਮਾ, ਵਿਸ਼ਾਲ ਸ਼ਰਮਾ, ਸਾਹਿਲ ਸ਼ਰਮਾ, ਅਮਨਦੀਪ ਸ਼ਰਮਾ, ਕੁਲਦੀਪ ਸ਼ਰਮਾ, ਪ੍ਰਦੀਪ ਸ਼ਰਮਾ, ਅਜੈਪਾਲ ਸਿੰਘ, ਪ੍ਰਵੀਨ ਮਲਹੋਤਰਾ, ਅਨਿਲ ਸ਼ਾਸਤਰੀ, ਸਤਿੰਦਰ, ਸ੍ਰੀਮਤੀ ਪ੍ਰਵੇਸ਼ ਸ਼ਰਮਾ, ਕਿਰਨ ਸ਼ਰਮਾ, ਸ਼ਮਾ ਠੁਕਰਾਲ, ਵਨੀਤਾ ਵਾਲੀਆ, ਪੂਨਮ ਕਪੂਰ,ਅਨੀਤਾ ਰਾਣੀ, ਬਾਲ ਸੰਸਕਾਰ ਕੇਂਦਰ ਦੀ ਮਨਿੰਦਰ ਕੌਰ ਵੀ ਮੌਜੂਦ ਸਨ |


ਪਿਛਲੀ ਖ਼ਬਰ ਵਰਕਰਾਂ ਨੂੰ ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ-ਅਨੂਪ ਕੌਰ, ਬੇਅੰਤ ਕੌਰ <br/> ਅਗਲੀ ਖ਼ਬਰ ਬਾਗੜੀਆਂ ਪਿੰਡ ਦੇ 9 ਪਰਿਵਾਰ 'ਆਪ' ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।