28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਰਕਰਾਂ ਨੂੰ ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ-ਅਨੂਪ ਕੌਰ, ਬੇਅੰਤ ਕੌਰ <br/>

ਅਜੀਤ ਡੈਸਕ 29-03-2026
ਤਰਨ ਤਾਰਨ, 28 ਮਾਰਚ (ਇਕਬਾਲ ਸਿੰਘ ਸੋਢੀ)-ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਅਨੂਪ ਕੌਰ ਬਲੇਰ, ਜ਼ਿਲ੍ਹਾ ਸਕੱਤਰ ਬੇਅੰਤ ਕੌਰ ਢੋਟੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਤੌਰ ਆਂਗਨਵਾੜੀ ਵਰਕਰਾਂ ਤੋੋਂ ਸੁਪਰਵਾਈਜ਼ਰ ਪ੍ਰਮੋਸ਼ਨ ਕਰਨ ਸਬੰਧੀ ਸੁਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਤੋਂ ਫਾਈਲਾ ਦੀ ਮੰਗ ਕੀਤੀ ਗਈ ਸੀ | ਇਸ ਸੰਬੰਧ ਵਿਚ ਸੀ.ਡੀ.ਪੀ.ਓ. ਦਫ਼ਤਰ ਨੌਸ਼ਹਿਰਾ ਪੰਨੂਆਂ ਨੇ ਵੀ ਇਸ ਅਧਾਰ 'ਤੇ ਸੰਬੰਧਿਤ ਆਂਗਨਵਾੜੀ ਵਰਕਰਾਂ ਪਾਸੋਂ ਬਤੌਰ ਪ੍ਰੋਮੋਸ਼ਨ ਸੁਪਰਵਾਈਜ਼ਰ ਲਈ ਫਾਈਲਾਂ ਦੀ ਮੰਗ ਕੀਤੀ | ਉਨ੍ਹਾਂ ਦੱਸਿਆ ਕਿ 23 ਦਸੰਬਰ 2025 ਨੂੰ ਦਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਆਂਗਨਵਾੜੀ ਵਰਕਰ ਪਿੰਡ ਕਲੇਰ ਨੇ ਸੀ.ਡੀ.ਪੀ.ਓ. ਨੌਸ਼ਹਿਰਾ ਪੰਨੂਆਂ ਨੂੰ ਫਾਈਲ ਜਮਾਂ ਕਰਵਾਈਆ ਗਈਆਂ | ਇਸੇ ਤਰ੍ਹਾਂ ਜਸਵੰਤ ਕੌਰ ਆਂਗਨਵਾੜੀ ਵਰਕਰ ਪਿੰਡ ਕੋਟ ਮੁਹੰਮਦ ਖਾਂ ਨੇ ਸੀ.ਡੀ.ਪੀ.ਓ. ਨੌਸ਼ਹਿਰਾ ਪੰਨੂਆਂ ਨੂੰ 29 ਦਸੰਬਰ 2025 ਨੂੰ ਵਿਧਵਾ (ਐੱਸ.ਸੀ.) ਕੋਟੇ ਅਧੀਨ ਫਾਈਲ ਜਮਾਂ ਕਰਵਾਈ ਗਈ ਸੀ | ਉਨ੍ਹਾਂ ਦੱਸਿਆ ਕਿ ਸੰਬੰਧਿਤ ਆਂਗਨਵਾੜੀ ਵਰਕਰਾਂ ਨੂੰ ਪਤਾ ਲੱਗਾ ਕਿ ਉਪਰੋਕਤ ਦੋ ਨਾਮ ਆਂਗਨਵਾੜੀ ਵਰਕਰਾਂ ਦੇ ਨਾਮ ਲਿਸਟਾਂ ਵਿਚ ਦਰਜ ਨਹੀਂ ਹਨ ਤਾਂ ਵਰਕਰਾਂ ਵਲੋਂ ਸੀ.ਡੀ.ਪੀ.ਓ. ਦਫਤਰ ਨਾਲ ਰਾਬਤਾ ਕਾਇਮ ਕੀਤਾ ਤਾਂ ਦਫ਼ਤਰ ਦੀ ਸੁਪਰਵਾਈਜ਼ਰ ਵਲੋਂ ਜੁਆਬ ਮਿਲਿਆ ਕਿ ਅਸੀਂ ਤੁਹਾਡੀਆਂ ਦੋਵਾਂ ਵਰਕਰਾਂ ਦੀਆਂ ਫਾਈਲਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤਰਨ ਤਾਰਨ ਵਿਖੇ ਜਮ੍ਹਾਂ ਕਰਵਾਈਆਂ ਹਨ, ਉਥੇ ਜਾ ਕੇ ਪਤਾ ਕਰੋ | ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਸਾਨੂੰ ਜਾਣਬੁਝ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਦੁਬਾਰਾ ਲਿਸਟਾਂ ਵਿਚ ਸੋਧ ਕਰਕੇ ਉਕਤ ਦੋਵਾਂ ਵਰਕਰਾਂ ਦੇ ਨਾਂਅ ਦਰਜ ਕੀਤੇ ਜਾਣ |

ਪਿਛਲੀ ਖ਼ਬਰ ਸੁਖਪਾਲ ਸਿੰਘ ਗਾਬੜੀਆ ਨੂੰ ਸੂਬਾ ਸਕੱਤਰ ਬਣਨ 'ਤੇ ਵੱਖ-ਵੱਖ ਅਕਾਲੀ ਆਗੂਆਂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਸੇਵਾ ਭਾਰਤੀ ਸੰਸਥਾ ਨੇ ਸੇਵਾ ਭਾਰਤੀ ਸੰਸਥਾ ਨੇ ਕੰਜਕ ਪੂਜਨ ਕੀਤਾ ਕੰਜਕ ਪੂਜਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।