28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੁਖਪਾਲ ਸਿੰਘ ਗਾਬੜੀਆ ਨੂੰ ਸੂਬਾ ਸਕੱਤਰ ਬਣਨ 'ਤੇ ਵੱਖ-ਵੱਖ ਅਕਾਲੀ ਆਗੂਆਂ ਨੇ ਕੀਤਾ ਸਨਮਾਨਿਤ

ਸੁਖਪਾਲ ਸਿੰਘ ਗਾਬੜੀਆ <br/> 29-03-2026

ਖਾਲੜਾ, 28 ਮਾਰਚ (ਜੱਜਪਾਲ ਸਿੰਘ ਜੱਜ)-ਬੀਤੇ ਦਿਨੀਂ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗਾਬੜੀਆ ਨੂੰ ਪਾਰਟੀ ਵਲੋਂ ਬੀ.ਸੀ. ਵਿੰਗ ਸੂਬਾ ਸਕੱਤਰ ਨਿਯੁਕਤ ਕਰਨ 'ਤੇ ਵੱਖ-ਵੱਖ ਅਕਾਲੀਆਂ ਆਗੂਆਂ ਨੇ ਸੁਖਪਾਲ ਸਿੰਘ ਗਾਬੜੀਆ ਨੂੰ ਸਨਮਾਨਿਤ ਕੀਤਾ | ਸਾਬਕਾ ਚੇਅਰਮੈਨ ਸੂਰਜਉਦੈ ਸਿੰਘ ਨਾਰਲੀ, ਸਾਬਕਾ ਸਰਪੰਚ ਰਣਜੀਤ ਸਿੰਘ ਨਾਰਲੀ, ਸਾਬਕਾ ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਪ੍ਰਭਜੋਤ ਸਿੰਘ ਬੱਲੂ ਥਿਹਕਲਾ, ਰਾਜਨਬੀਰ ਸਿੰਘ ਥੇਹਕਲਾ, ਸੁਖਬੀਰ ਸਿੰਘ ਦੋਦੇ, ਪਲਵਿੰਦਰ ਸਿੰਘ ਕੰਬੋਕੇ, ਹਰਚਰਨ ਸਿੰਘ ਸਿੱਧਵਾਂ, ਮਨਪ੍ਰੀਤ ਸਿੰਘ ਸਿੱਧਵਾਂ ਸਾਬਕਾ ਸਰਪੰਚ ਗੁਰਸੇਵਕ ਸਿੰਘ ਕਲਸੀਆਂ, ਬਲਜੀਤ ਸਿੰਘ ਕਲਸੀਆਂ, ਜੈਮਲ ਸੰਧੂ ਖਾਲੜਾ, ਰਜਿੰਦਰ ਸਿੰਘ ਬਿੱਟੂ ਖਾਲੜਾ ਆਦਿ ਅਕਾਲੀ ਆਗੂਆਂ ਨੇ ਸੁਖਪਾਲ ਸਿੰਘ ਗਾਬੜੀਆ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਪਾਲ ਸਿੰਘ ਗਾਬੜੀਆ ਨੂੰ ਸੂਬਾ ਜਨਰਲ ਸਕੱਤਰ ਬਣਾਉਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਅਤੇ ਖਾਸ ਕਰਕੇ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਇਸ ਨਿਯੁਕਤੀ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਜੋਸ਼ ਹੈ |


ਪਿਛਲੀ ਖ਼ਬਰ ਮਨਜਿੰਦਰ ਕੋਰ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਵਲੋਂ ਹਰੀਕੇ ਪੱਤਣ ਵਿਖੇ ਰੋਸ ਮਾਰਚ ਕੀਤਾ <br/> ਅਗਲੀ ਖ਼ਬਰ ਵਰਕਰਾਂ ਨੂੰ ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ-ਅਨੂਪ ਕੌਰ, ਬੇਅੰਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।