28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੈਟਰੋਲ ਤੇ ਡੀਜ਼ਲ ਮੁੱਕਣ ਕਾਰਨ ਝਬਾਲ ਖੇਤਰ ਦੇ ਕਈ ਪੰਪ ਬੰਦ <br/>

ਅਜੀਤ ਡੈਸਕ 29-03-2026
ਝਬਾਲ, 28 ਮਾਰਚ (ਸੁਖਦੇਵ ਸਿੰਘ)-ਭਾਵੇਂਕਿ ਕੇਂਦਰ ਸਰਕਾਰ ਵਲੋਂ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀ ਕੋਈ ਵੀ ਕਿੱਲਤ ਨਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ , ਪਰ ਇਨ੍ਹਾਂ ਦਾਅਵਿਆਂ ਦੇ ਉਲਟ ਝਬਾਲ ਅਤੇ ਇਸ ਦੇ ਨਾਲ ਲੱਗਦੇ ਸਰਹੱਦੀ ਖੇਤਰ 'ਚ ਸਥਿਤ ਪੈਟਰੋਲ ਪੰਪਾਂ 'ਤੇ ਡੀਜ਼ਲ ਤੇ ਪੈਟਰੋਲ ਨਾ ਹੋਣ ਕਰਕੇ ਜਿਆਦਾਤਰ ਪੰਪ ਬੰਦ ਪਏ ਹਨ | ਪੰਪ ਮਾਲਕਾਂ ਵਲੋਂ ਗੇਟਾਂ 'ਤੇ ਰੱਸੀਆਂ ਬੰਨ੍ਹ ਕੇ ਤੇਲ ਖਤਮ ਹੋਣ ਦੇ ਬੈਨਰ ਲਟਕਾਏ ਗਏ ਹਨ | ਅੱਡਾ ਝਬਾਲ ਵਿਖੇ ਸਥਿਤ ਇੰਡੀਅਨ ਆਇਲ ਕੰਪਨੀ ਦੇ ਪੰਪ 'ਤੇ ਪੈਟਰੋਲ ਤੇ ਡੀਜ਼ਲ ਖ਼ਤਮ ਹੋਣ ਕਾਰਨ ਪੰਪ ਬੰਦ ਕਰ ਦਿੱਤਾ ਗਿਆ | ਪੰਪਾਂ ਤੋਂ ਤੇਲ ਖ਼ਤਮ ਹੋਣ ਕਾਰਨ ਲੋਕ ਪ੍ਰੇਸ਼ਾਨ ਰਹੇ | ਲੋਕ ਆਪੋ ਆਪਣੇ ਕਾਰੋਬਾਰ ਛੱਡ ਕੇ ਵਾਹਨ ਲੈ ਕੇ ਪੰਪਾਂ ਦੇ ਬਾਹਰ ਖੜ੍ਹੇ ਬੇਸਬਰੀ ਨਾਲ ਤੇਲ ਦੀ ਉਡੀਕ ਕਰ ਰਹੇ ਹਨ | ਇਸ ਖੇਤਰ ਦੇ ਕੁਝ ਪੰਪਾਂ 'ਤੇ ਪੈਟਰੋਲ ਤਾਂ ਹੈ, ਪਰ ਡੀਜ਼ਲ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਪ ਮਾਲਕਾਂ ਨੂੰ ਕੈਨੀਆਂ, ਡਰੰਮਾ ਤੇ ਬੋਤਲਾਂ ਵਿਚ ਤੇਲ ਨਾ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਇਨਾਂ ਜਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਲੋਕ ਟਰੈਕਟਰਾਂ ਪਿੱਛੇ ਡਰੰਮ ਬੰਨ ਕੇ ਪੰਪਾਂ ਤੇ ਖੜੇ ਹਨ |

ਪਿਛਲੀ ਖ਼ਬਰ ਮੈਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਅਤੇ ਡਰ ਦਾ ਮਾਹੌਲ ਸਿਰਜ ਕੇ ਕਰਵਾਇਆ ਗਿਆ ਸੀ ਫੈਸਲਾ-ਨਛੱਤਰ ਸਿੰਘ ਅਮੀਸ਼ਾਹ <br/> ਅਗਲੀ ਖ਼ਬਰ ਮਨਜਿੰਦਰ ਕੋਰ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਵਲੋਂ ਹਰੀਕੇ ਪੱਤਣ ਵਿਖੇ ਰੋਸ ਮਾਰਚ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।