28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੈਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਅਤੇ ਡਰ ਦਾ ਮਾਹੌਲ ਸਿਰਜ ਕੇ ਕਰਵਾਇਆ ਗਿਆ ਸੀ ਫੈਸਲਾ-ਨਛੱਤਰ ਸਿੰਘ ਅਮੀਸ਼ਾਹ <br/>

ਨਛੱਤਰ ਸਿੰਘ ਅਮੀਸ਼ਾਹ ਗੁਰਸੇਵਕ ਸਿੰਘ ਦਾ ਨਿਰਵੈਲ ਸਿੰਘ ਨਾਲ ਹੋਏ ਬਿਆਨੇ ਦੀ ਕਾਪੀ ਵਿਖਾਉਂਦੇ ਹੋਏ | ਤਸਵੀਰ:ਜੱਜਪਾਲ ਸਿੰਘ<br/> 29-03-2026

ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹਨ ਦਾ

ਖਾਲੜਾ, 28 ਮਾਰਚ (ਜੱਜਪਾਲ ਸਿੰਘ ਜੱਜ)- ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਅਮੀਸ਼ਾਹ ਦਾ ਵਿਅਕਤੀ ਜੋ ਬੀਤੇ ਦਿਨ ਦਾਣਾ ਮੰਡੀ ਖਾਲੜਾ ਵਿਖੇ ਬਣੀ ਪਾਣੀ ਵਾਲੀ ਟੈਂਕੀ 'ਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੜਿ੍ਹਆ ਸੀ ਅਤੇ ਰਾਤ ਕਰੀਬ ਸਾਢੇ 8 ਵਜੇ ਫੈਸਲਾ ਹੋਣ ਉਪਰੰਤ ਟੈਂਕੀ ਤੋਂ ਉਤਰਿਆ ਸੀ, ਦੇ ਮਾਮਲੇ ਵਿਚ ਨਵਾਂ ਮੋੜ ਉਸ ਵੇਲੇ ਆ ਗਿਆ ਜਦੋਂ ਨਛੱਤਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅਮੀਸ਼ਾਹ ਨੇ ਬੁਲਾਏ ਪੱਤਰਕਾਰ ਸੰਮੇਲਨ ਵਿਚ ਬੀਤੇ ਕੱਲ੍ਹ ਹੋਏ ਫੈਸਲੇ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਇਹ ਫੈਸਲਾ ਜਬਰੀ ਕਰਵਾਇਆ ਗਿਆ ਸੀ, ਜੋ ਉਹ ਨਹੀਂ ਮੰਨਦੇ | ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਅਮੀਸ਼ਾਹ ਜਿਸ ਜ਼ਮੀਨ ਦੀ ਗੱਲ ਕਰਦਾ ਹੈ, ਉਹ ਜ਼ਮੀਨ ਉਸ ਦੇ ਭਰਾ ਨਿਰਵੈਲ ਸਿੰਘ ਦੀ ਸੀ ਅਤੇ ਜਿਸ ਨੇ ਗੁਰਸੇਵਕ ਸਿੰਘ ਨਾਲ 2015 ਵਿਚ ਬੈਅ ਕਰਨ ਦਾ ਇਕਰਾਰਨਾਮਾ ਕੀਤਾ ਸੀ ਅਤੇ ਜਿਸ ਦੇ ਬਦਲੇ ਇਨ੍ਹਾਂ ਦੇ ਕਹਿਣ ਅਨੁਸਾਰ ਉਸ ਨੇ 2 ਲੱਖ ਰੁਪਏ ਦਾ ਕੰਮ ਬਿਆਨਾਂ ਰਕਮ ਲਈ ਸੀ ਅਤੇ ਬਿਆਨੇ ਅਨੁਸਾਰ ਜ਼ਮੀਨ ਬੈਅ ਕਰਾਉਣ ਦੀ ਮੁਹਲਤ ਇਕ ਸਾਲ ਦੀ ਸੀ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੇ ਇਕ ਸਾਲ ਦੇ ਅੰਦਰ ਅੰਦਰ ਕੀਤੇ ਬਿਆਨੇ ਅਨੁਸਾਰ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਕਰੀਬ ਅੱਠ ਸਾਲ ਬੀਤਣ ਉਪਰੰਤ 11 ਅਪ੍ਰੈਲ 2022 ਨੂੰ ਨਿਰਵੈਲ ਸਿੰਘ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਵਲੋਂ ਸਿਆਸੀ ਪ੍ਰਚੰਡ ਰਚ ਕੇ ਅਤੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਗਿਆ ਅਤੇ ਇਕ ਡਰ ਭਰਿਆ ਮਾਹੌਲ ਸਿਰਜ ਕੇ ਉਨ੍ਹਾਂ ਕੋਲੋਂ ਇਕ ਹੋਰ ਫੈਸਲਾ ਕਰਵਾ ਲਿਆ ਗਿਆ ਜੋ ਉਹਨਾਂ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇ ਗੁਰਸੇਵਕ ਸਿੰਘ ਦਾ ਕੋਈ ਉਨ੍ਹਾਂ ਦੇ ਨਾਲ ਲੈਣ ਦੇਣ ਹੈ ਤਾਂ ਉਹ ਇਸ ਸਬੰਧੀ ਕਾਨੂੰਨੀ ਕਾਰਵਾਈ ਕਰ ਸਕਦਾ ਹੈ | ਜਦੋਂਕਿ ਪਾਣੀ ਵਾਲੀ ਟੈਂਕੀ ਤੇ ਚੜ ਕੇ ਸਾਨੂੰ ਮਾਨਸਿਕ ਪਰੇਸ਼ਾਨ ਕਰਨ ਲਈ ਪੁਲਿਸ ਨੂੰ ਗੁਰਸੇਵਕ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਨਿਰਵੈਲ ਸਿੰਘ ਦੀ ਮੌਤ ਤੋਂ ਬਾਅਦ ਨਿਰਵੈਲ ਸਿੰਘ ਦੀ ਜ਼ਮੀਨ ਉਨ੍ਹਾਂ ਦੀ ਮਾਤਾ ਜਸਬੀਰ ਕੌਰ ਦੇ ਨਾਂੱ ਹੋ ਗਈ ਸੀ ਅਤੇ ਜਿਸ ਨੇ ਜਿਉਂਦੇ ਜੀ ਆਪਣੀ ਰਜਿਸਟਰਡ ਵਸੀਅਤ ਸਿਮਰਤਪਾਲ ਸਿੰਘ ਦੇ ਨਾਂਅ ਕੀਤੀ ਹੈ | ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਸਿਆਸੀ ਹੱਥਕੰਡੇ ਅਪਣਾ ਕੇ ਉਨ੍ਹਾਂ ਦੀ ਜ਼ਮੀਨ ਹੜੱਪਣਾ ਚਾਹੁੰਦਾ ਹੈ ਪਰੰਤੂ ਉਹ ਇਸਦੇ ਲਈ ਅਦਾਲਤ ਦਾ ਸਹਾਰਾ ਲੈਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਬਿਆਨੇ ਦੇ ਨਾਲ ਕੋਈ ਵਾਸਤਾ ਨਾ ਹੋਣ ਦੇ ਬਾਵਜੂਦ ਵੀ ਗੁਰਸੇਵਕ ਸਿੰਘ ਵਲੋਂ ਉਨਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਗਿਆ, ਜਿਸ ਲਈ ਉਹ ਅਦਾਲਤ ਵਿਚ ਮਾਣਹਾਨੀ ਦਾ

ਪਿਛਲੀ ਖ਼ਬਰ ਆਖਿਰ ਕਦੋਂ ਮਿਲੇਗੀ ਤਰਨ ਤਾਰਨ ਸ਼ਹਿਰ ਨਿਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਯਾਤ <br/> ਅਗਲੀ ਖ਼ਬਰ ਪੈਟਰੋਲ ਤੇ ਡੀਜ਼ਲ ਮੁੱਕਣ ਕਾਰਨ ਝਬਾਲ ਖੇਤਰ ਦੇ ਕਈ ਪੰਪ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।