02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਨ ਸਰਕਾਰ ਨੇ ਹਲਕਾ ਪੱਟੀ ਲਈ 60 ਕਰੋੜ ਦੇ ਨਹਿਰੀ ਪ੍ਰਾਜੈਕਟ ਪਾਸ ਕੀਤੇ-ਚੀਮਾ <br/>

ਅਜੀਤ ਡੈਸਕ 29-03-2026
ਪੱਟੀ, 28 ਮਾਰਚ, (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਸੰਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਨਹਿਰੀ ਡਵੀਜ਼ਨ ਤਰਨ ਤਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਹੁਣ ਕਿਸੇ ਵੀ ਕਿਸਾਨ ਨੂੰ ਨਹਿਰੀ ਵਿਭਾਗ ਨਾਲ ਸੰਬੰਧਿਤ ਕੰਮਾਂ ਲਈ ਖੱਜਲ-ਖੁਵਾਰ ਨਹੀਂ ਹੋਣਾ ਪਵੇਗਾ | ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਤੇ ਉਨ੍ਹਾਂ ਦਾ ਸਮੂਹ ਸਟਾਫ ਰਸੂਲਪੁਰ ਨਹਿਰਾਂ ਨਜ਼ਦੀਕ, ਨਹਿਰੀ ਵਿਸ਼ਰਾਮ ਕਰ ਬੈਠਣਗੇ | ਇਹ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਜਲ ਸਰੋਤ ਨਿਗਮ ਅਤੇ ਇੰਚਾਰਜ ਲੋਕ ਸਭਾ ਖਡੂਰ ਸਾਹਿਬ ਨੇ ਗੱਲਬਾਤ ਕਰਦਿਆਂ ਕੀਤਾ | ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਪੱਟੀ ਲਈ 60 ਕਰੋੜ ਰੁਪਏ ਦੇ ਨਹਿਰੀ ਪ੍ਰਾਜੈਕਟ ਪਾਸ ਕੀਤੇ ਹਨ, ਜਿਸ ਨਾਲ 1500 ਹੈਕਟੇਅਰ ਰਕਬੇ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ | ਹਲਕਾ ਖਡੂਰ ਸਾਹਿਬ ਅਤੇ ਹਲਕਾ ਪੱਟੀ ਅਧੀਨ ਪੈਂਦੇ 19 ਪਿੰਡਾਂ ਨੂੰ ਅੰਮਿ੍ਤਸਰ ਡਵੀਜ਼ਨ ਵਿਚ ਰਹਿ ਗਏ ਸਨ ਉਨ੍ਹਾਂ 19 ਪਿੰਡਾਂ ਨੂੰ ਤਰਨ ਤਾਰਨ ਡਵੀਜ਼ਨ ਵਿਚ ਸ਼ਾਮਿਲ ਕਰਨ ਸਬੰਧੀ ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਕਿ੍ਸ਼ਨ ਕੁਮਾਰ ਨੂੰ ਪੱਤਰ ਲਿਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਏਜੰਡਾ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਉਣਾ ਅਤੇ ਧਰਤੀ ਹੇਠਲਾ ਪਾਣੀ ਨੂੰ ਬਚਾਉਣਾ ਹੈ | ਇਸ ਮੌਕੇ ਜ਼ਿਲ੍ਹੇਦਾਰ ਲਫਟੈਨ ਸਿੰਘ, ਵਾਰਾਬੰਦੀ ਡਿਪਟੀ ਕੁਲੈਕਟਰ ਇੰਦਰਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ 31 ਮਾਰਚ ਤੋਂ ਸ਼ੁਰੂ... ਅਗਲੀ ਖ਼ਬਰ ਬੀ.ਐੱਸ.ਸੀ ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।