23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੀ. ਐੱਸ. ਸੀ. ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/>

ਬੀ.ਐੱਸ.ਸੀ. ਨਰਸਿੰਗ ਦੇ ਫਾਈਨਲ ਸਮੈਸਟਰ ਨਤੀਜਿਆਂ ਵਿਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਚੇਅ. ਇੰਦਰਪਾਲ ਸਿੰਘ ਵਾਲੀਆ ਨਾਲ ਕਾਲਜ ਸਟਾਫ਼ | ਤਸਵੀਰ: ਗੁਰਪ੍ਰੀਤ ਸਿੰਘ ਲਵਲੀ <br/> 30-03-2026
ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਨੇ ਬੀ. ਐੱਸ. ਸੀ. ਨਰਸਿੰਗ ਤੇ ਜੀ. ਐੱਨ. ਐੱਮ. ਨਤੀਜਿਆ ਵਿਚ ਪਹਿਲੀ ਥਾਂ ਬਣਾਈ ਹੋਈ ਹੈ | ਰੂਰਲ ਅਤੇ ਬਾਰਡਰ ਏਰੀਏ ਵਿਚ ਚੱਲ ਰਹੇ ਕਾਲਜ ਨੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੋਇਆ ਹੈ | ਇਸ ਵਾਰ ਬਾਬਾ ਫਰੀਦ ਯੂਨੀਵਰਸਟੀ ਵਲੋੋਂ ਐਲਾਨੇ ਗਏ 8ਵਾੇ ਸਮੈਸਟਰ ਦੇ ਨਤੀਜੇ ਮੁਤਾਬਿਕ ਕਾਲਜ ਦੀਆਂ 6 ਵਿਦਿਆਰਥਣਾਂ ਨੇ 10 ਸੀ.ਜੀ.ਪੀ.ਏ. ਹਾਸਲ ਕਰਕੇ ਬਹੁਤ ਵੱਡਾ ਰਿਕਾਰਡ ਬਣਾਇਆ | ਕਾਲਜ ਦੀ ਕਰਨਬੀਰ ਕੌਰ ਬਾਠ ਪੁੱਤਰੀ ਸਾਹਿਬ ਸਿੰਘ, ਮਨਪ੍ਰੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ, ਐਂਜਲ ਬੱਗਾ ਪੁੱਤਰੀ ਦਿਲਦਾਰ ਰਾਮ ਬੱਗਾ, ਮੁਸਕਾਨਦੀਪ ਕੌਰ ਪੁੱਤਰੀ ਪ੍ਰਤਾਪ ਸਿੰਘ, ਰਵਨੀਤ ਕੌਰ ਪੁੱਤਰੀ ਸੰਦੀਪ ਸਿੰਘ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਹਰਦੇਵ ਸਿੰਘ ਨੇ 10 ਸੀ.ਜੀ.ਪੀ.ਏ ਹਾਸਿਲ ਕਰਕੇ ਮਾਈ ਭਾਗੋ ਕਾਲਜ ਦਾ ਨਾਮ ਪੰਜਾਬ ਭਰ ਵਿਚ ਰੌਸ਼ਨ ਕੀਤਾ | ਇਸ ਕਾਲਜ ਦੀ ਨਿਮਰਤਾ ਅਤੇ ਸੁਖਮੀਤ ਕੌਰ ਨੇ 9 ਸੀ.ਜੀ.ਪੀ.ਏ. ਹਾਸਲ ਕੀਤੀ ਅਤੇ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਅਕਤੂਬਰ ਮਹੀਨੇ ਵਿਚ ਕਾਲਜ ਸ਼ੁਰੂ ਕੀਤੇ ਨੂੰ 25 ਸਾਲ ਪੂਰੇ ਹੋ ਜਾਣਗੇ | ਕਾਲਜ ਵਿਚ ਰੱਖੇ ਗਏ ਬਹੁਤ ਹੀ ਤਜ਼ਰਬੇਦਾਰ ਅਤੇ ਕੁਸ਼ਲ ਮੈਨੇਜ਼ਮੈਂਟ ਕਰਕੇ ਕਾਲਜ ਨੇ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਹੋਸਟਲ ਵਿਚ ਵਿਦਿਆਰਥਣਾਂ ਲਈ ਏ.ਸੀ. ਅਤੇ ਗਰਮ ਪਾਣੀ ਲਈ ਸੋਲਰਵਾਟਰ ਹੀਟਰ ਅਤੇ ਹੀਟ ਪੰਪ ਲਗਾਇਆ ਗਿਆ ਹੈ | ਬੀ.ਐੱਸ.ਸੀ. ਨਰਸਿੰਗ ਦੇ ਟੈਸਟ ਦੀਆਂ ਕੋਚਿੰਗ ਕਲਾਸਾਂ 1 ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਭਾਸ਼ਾ ਵਿਭਾਗ ਨੇ 'ਗੁਰਮੁਖੀ ਲਿਪੀ, ਚਿੰਤਨ ਤੇ ਪੁਨਰ-ਚਿੰਤਨ' ਵਿਸ਼ੇ 'ਤੇ ਕਰਵਾਇਆ ਦੋ ਰੋਜ਼ਾ ਸਮਾਗਮ <br/> ਅਗਲੀ ਖ਼ਬਰ ਬ੍ਰਹਮਪੁਰਾ ਅਤੇ ਸ਼ੇਖ ਵਲੋਂ ਪਿੰਡ ਮਾਲਚੱਕ ਵਿਖੇ ਵਰਕਰ ਮਿਲਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।