ਪਿੰਡ ਸ਼ਾਹਬਾਜ਼ਪੁਰ ਦੇ ਨੌਜਵਾਨਾਂ ਨੂੰ ਬਿੱਲਾ ਸ਼ੇਰੋਂ ਨੇ ਵੰਡੀਆਂ ਖੇਡ ਕਿੱਟਾਂ ਤੇ ਖੇਡ ਮੈਦਾਨ ਦਾ ਸਾਮਾਨ
ਸ਼ਬਾਜਪੁਰ, 22 ਅਕਤੂਬਰ (ਪ੍ਰਦੀਪ ਕੁਮਾਰ ਬੇਗੇਪੁਰ)– ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋ ਵਲੋ ਧੰਨ ਧੰਨ ਬਾਬਾ ਸੁਰਜਨ ਸਾਹਿਬ ਸਪੋਰਟਸ ਕਲੱਬ ਸ਼ਾਹਬਾਜ਼ਪੁਰ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਪਿੰਡ ਸ਼ਾਹਬਾਜ਼ਪੁਰ ਤੋਂ ਯੂਥ ਅਕਾਲੀ ਆਗੂ ਅਰਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਰਪੰਚ ਬਿੱਲਾ ਸੇਰੋਂ ਦੇ ਧਿਆਨ ਵਿਚ ਇਹ ਗੱਲ ਰੱਖੀ ਗਈ ਸੀ ਕਿ ਪਿੰਡ ਸ਼ਾਹਬਾਜ਼ਪੁਰ ਦੇ ਖੇਡ ਮੈਦਾਨ ਵਿਚ ਲਾਈਟ ਦੀ ਦਿੱਕਤ ਹੈ ਅਤੇ ਖੇਡ ਦੇ ਸਾਮਾਨ ਦੀ ਜਰੂਰਤ ਹੈ ਤਾਂ ਉਨ੍ਹਾਂ ਵਲੋ ਇਸ ਮੰਗ ਦੀ ਪੂਰਤੀ ਕਰਦੇ ਹੋਏ ਵੱਡੀਆਂ ਵਾਲ਼ ਲਾਈਟਾਂ ਤੇ ਹੋਰ ਖੇਡ ਦਾ ਸਾਮਾਨ ਦਿੱਤਾ ਗਿਆ ਹੈ ।
ਅਜੀਤ ਡੈਸਕ
23-10-2026