15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬੀ.ਐੱਡ. ਅਧਿਆਪਕ ਫਰੰਟ ਤਰਨ ਤਾਰਨ ਨੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਸ਼ੁਕਰਾਨੇ ਦੇ ਸਮਾਗਮ ਕਰਵਾਏ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਇਕਬਾਲ ਸਿੰਘ ਸੋਢੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀ.ਐੱਡ. ਅਧਿਆਪਕ ਫਰੰਟ ਤਰਨ ਤਾਰਨ ਦੇ ਸਮੂਹ ਸਾਥੀਆਂ ਵਲੋਂ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਤੇ ਜਥੇਬੰਦਕ ਚੜ੍ਹਦੀ ਕਲਾ ਲਈ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸ਼ੁਕਰਾਨੇ ਦੇ ਸਮਾਗਮ 'ਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ 'ਚ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਸਮੂਹ ਅਧਿਆਪਕਾਂ ਨੇ ਸਰਬੱਤ ਦੇ ਭਲੇ ਅਤੇ ਅਧਿਆਪਕ ਵਰਗ ਦੀਆਂ ਮੰਗਾਂ ਦੀ ਪੂਰਤੀ ਲਈ ਅਰਦਾਸ ਕੀਤੀ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਬੀ.ਐੱਡ. ਅਧਿਆਪਕ ਫਰੰਟ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਜਥੇਬੰਦੀ ਦੇ ਮਾਣਮੱਤੇ ਇਤਿਹਾਸ 'ਤੇ ਚਾਨਣਾ ਪਾਇਆ | ਇਸ ਮੌਕੇ ਬੀ.ਐੱਡ ਅਧਿਆਪਕ ਫਰੰਟ ਦੇ ਪਿਛਲੇ ਸਮੇਂ ਦੌਰਾਨ ਸੇਵਾਮੁਕਤ ਹੋਏ ਅਧਿਆਪਕ ਅਮਨਦੀਪ ਸਿੰਘ ਭੁੱਲਰ, ਮੁਖਤਾਰ ਸਿੰਘ, ਮਨਜਿੰਦਰ ਸਿੰਘ, ਨਿਸ਼ਾਨ ਸਿੰਘ, ਕਮਲੇਸ਼ ਕੁਮਾਰੀ, ਸਰਬਜੀਤ ਕੌਰ, ਮਨਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਅਤੇ ਵਰਿੰਦਰ ਕੌਰ ਨੂੰ ਸਿੱਖਿਆ ਵਿਭਾਗ ਵਿਚ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਜਗਵਿੰਦਰ ਸਿੰਘ ਲਹਿਰੀ, ਲੈਕਚਰਾਰ ਹਰਪਾਲ ਸਿੰਘ, ਲੈਕਚਰਾਰ ਲਖਵਿੰਦਰ ਸਿੰਘ, ਲੈਕਚਰਾਰ ਮਨਿੰਦਰਜੀਤ ਸਿੰਘ, ਅਧਿਆਪਕ ਦਲ ਦੇ ਆਗੂ ਪੁਸ਼ਪਿੰਦਰ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਛੀਨਾ, ਤਜਿੰਦਰ ਸਿੰਘ ਢੋਟੀਆਂ, ਕੁਲਵਿੰਦਰਜੀਤ ਸਿੰਘ, ਗੁਰਭੇਜ ਸਿੰਘ ਤਰਨ ਤਾਰਨ, ਜਗਜੀਤ ਸਿੰਘ ਖਹਿਰਾ, ਅਮਨਦੀਪ ਸਿੰਘ ਭੁੱਲਰ, ਰਵਿੰਦਰ ਸਿੰਘ ਪੱਟੀ, ਮਨਦੀਪ ਸਿੰਘ ਪੱਟੀ, ਸਾਹਿਬਜੀਤ ਸਿੰਘ ਪੂਨੀਆ, ਗਗਨਦੀਪ ਸਿੰਘ ਪਿੰਡੀਆ, ਗੁਰਸਾਹਿਬ ਸਿੰਘ ਝਬਾਲ, ਮਨਜਿੰਦਰ ਸਿੰਘ, ਜਗਜੀਤ ਸਿੰਘ ਗਿੱਲ, ਗੁਰਬਖਸ਼ ਸਿੰਘ ਹਰੀਕੇ, ਰਣਜੀਤ ਸਿੰਘ ਦੁਗਲਵਾਲਾ, ਯੋਧਵੀਰ ਸਿੰਘ ਮਨਜਿੰਦਰ ਸਿੰਘ ਜੌੜਾ, ਗੁਰਸਾਹਿਬ ਸਿੰਘ ਗੁਲਾਲੀਪੁਰ, ਗੁਰਸ਼ਰਨ ਸਿੰਘ ਚੋਹਲਾ ਸਾਹਿਬ, ਗੁਰਦੇਵ ਸਿੰਘ, ਸੁਰਜੀਤ ਸਿੰਘ ਸੈਂਟਰ ਹੈੱਡ ਟੀਚਰ, ਨਿਸ਼ਾਨ ਸਿੰਘ ਜੀਓਬਾਲਾ, ਲਾਲੀ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 2 ਵਿਧਾਇਕਾਂ ਦੇ ਪਿੰਡ ਸੋਹਲ ਦੀ ਖੰਡਰ ਇਮਾਰਤ ਨਸ਼ੇੜੀਆਂ ਦਾ ਅੱਡਾ ਬਣੀ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮਾਰੀਆਂ ਮੱਲਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।