06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਡੱਲ ਵਿਖੇ ਡਰੋਨ ਰਾਹੀਂ ਆਏ 58 ਰੌਂਦ ਪੁਲਿਸ ਵਲੋਂ ਬਰਾਮਦ

ਅਜੀਤ ਡੈਸਕ 13-04-2026
ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਪਿੰਡ ਡੱਲ ਦੇ ਇਕ ਸਰਕਾਰੀ ਸਕੂਲ ਦੀ ਗਰਾਊਾਡ ਵਿਚ ਇਕ ਪਾਕਿਸਤਾਨੀ ਡਰੋਨ ਰਾਹੀਂ ਆਏ 58 ਰੌਂਦ ਜਿੰਦਾ ਪੁਲਿਸ ਵਲੋਂ ਬਰਾਮਦ ਕੀਤੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਪਿੰਡ ਬੱਸ ਅੱਡਾ ਡਲੀਰੀ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸਰਕਾਰੀ ਸਕੂਲ ਡੱਲ ਦੀ ਗਰਾਊਾਡ ਵਿਚ ਡਰੋਨ ਰਾਹੀਂ ਇਕ ਪੀਲੇ ਰੰਗ ਵਸਤੂ ਡਿੱਗੀ ਹੈ, ਜਿਸ 'ਤੇ ਉਨ੍ਹਾਂ ਵਲੋਂ ਰਸਤੇ ਵਿਚ ਰਾਜੇਸ਼ ਯਾਦਵ ਏ.ਸੀ ਕੰਪਨੀ ਕਮਾਡਰ ਜੀ. ਕੰਪਨੀ 142 ਭਨ ਬੀ.ਐਸ.ਐਫ. ਬੀ.ਓ.ਪੀ. ਸਮੇਤ ਹੋਰ ਕਰਮਚਾਰੀਆਂ ਨਾਲ ਮਿਲ ਕੇ ਮੌਕੇ 'ਤੇ ਪੁੱਜ ਕੇ ਸਰਕਾਰੀ ਸਕੂਲ ਡੱਲ ਦੀ ਗਰਾਊਾਡ ਦੀ ਤਲਾਸ਼ੀ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਇਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ, ਜਿਸ ਦੀ ਮੁਕੰਮਲ ਜਾਂਚ ਕਰਨ 'ਤੇ ਉਸ ਵਿਚੋਂ 58 ਰੌਂਦ ਜਿੰਦਾ ਬਰਾਮਦ ਹੋਏ | ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਹੈਰੋਇਨ, ਚੋਰੀ ਦੇ ਮੋਟਰਸਾਈਕਲ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਣੇ 5 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ 'ਚ ਸਾਬਕਾ ਵਿਧਾਇਕ ਭਲਾਈਪੁਰ ਨੂੰ ਮਿਲਿਆ ਵੱਡਾ ਹੁੰਗਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।