06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਤਰਨ ਤਾਰਨ ਸ਼ਹਿਰ 'ਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਰੇਹੜੀਆਂ ਉਪਰ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦੀ ਵਰਤੋ <br/>

ਅਜੀਤ ਡੈਸਕ 13-04-2026

ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਇਰਾਨ-ਇਜਰਾਈਲ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਗੈਸ ਸਪਲਾਈ ਅਤੇ ਤੇਲ ਸਪਲਾਈ ਉਪਰ ਪੈ ਰਹੇ ਇਸਦੇ ਅਸਰ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਗੈਸ ਬੁਕਿੰਗ ਦਾ ਸਮਾਂ ਸ਼ਹਿਰੀ ਖੇਤਰਾਂ ਵਿਚ 25 ਦਿਨ ਤੈਅ ਕਰ ਦਿੱਤਾ ਸੀ ਅਤੇ ਪੇਂਡੂ ਖੇਤਰਾਂ ਵਿਚ 45 ਦਿਨ ਦਾ, ਜਿਸ ਕਾਰਨ ਘਰਾਂ ਵਿਚ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਉਪਰ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਅਤੇ ਤਰਨ ਤਾਰਨ ਸ਼ਹਿਰ ਅਤੇ ਇਸਦੇ ਆਸ-ਪਾਸ ਗੈਸ ਏਜੰਸੀਆਂ ਦੇ ਬਾਹਰ ਗੈਸ ਸਿਲੰਡਰ ਲੈਣ ਲਈ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾ ਦੇਖਣ ਨੂੰ ਮਿਲ ਰਹੀਆਂ ਹਨ, ਕਿਉਂਕਿ ਘਰਾਂ ਵਿਚ ਖਾਣਾ ਬਣਾਉਣ ਲਈ ਗੈਸ ਦੀ ਵਰਤੋਂ ਜ਼ਿਆਦਾ ਹੋਣ ਕਾਰਨ 25 ਦਿਨ ਦਾ ਸਮਾਂ ਬਹੁਤ ਜਿਆਦਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਸ ਦੇ ਬਾਵਜੂਦ ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਫਾਸਟ ਫੂਡ ਦੀਆਂ ਰੇਹੜੀਆਂ ਉਪਰ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਨਿਯਮਾਂ ਅਨੁਸਾਰ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲੇ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਨੂੰ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵਰਤੋਂ ਕਰਨੀ ਹੁੰਦੀ ਹੈ, ਪਰ ਗੈਸ ਏਜੰਸੀ ਹੋਲਡਰਾਂ ਦੀ ਮਿਲੀਭੁਗਤ ਇਨ੍ਹਾਂ ਰੇਹੜੀ ਵਾਲਿਆਂ ਨੂੰ ਸਿਲੰਡਰ ਮਿਲ ਰਹੇ ਹਨ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਬੰਧੀ ਬੇ-ਖਬਰ ਨਜ਼ਰ ਆ ਰਿਹਾ ਹੈ | ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਘਰੇਲੂ ਗੈਸ ਸਿਲੰਡਰ ਸੰਬੰਧੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਪਰ ਗੈਸ ਏਜੰਸੀਆਂ ਦੇ ਬਾਹਰ ਖ਼ੜੇ ਲੋਕਾਂ ਦੀਆਂ ਲੰਮੀਆਂ ਲਾਈਨਾ ਇਹ ਸਾਬਿਤ ਕਰ ਰਹੀਆਂ ਹਨ ਕਿ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਅਤੇ ਘਰੇਲੂ ਗੈਸ ਖਪਤਕਾਰ ਪ੍ਰੇਸ਼ਾਨ ਹੋ ਰਹੇ ਹਨ | ਸ਼ਹਿਰ ਵਿਚਲੀਆਂ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲੀਆਂ ਰੇਹੜੀਆਂ ਉਪਰ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ, ਜੋ ਕਿ ਗੈਸ ਏਜੰਸੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ | ਘਰੇਲੂ ਗੈਸ ਖਪਤਕਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਚੱਲ ਰਹੇ ਯੁੱਧ ਦੌਰਾਨ ਗੈਸ ਸਿਲੰਡਰ ਦੀ ਬੁਕਿੰਗ ਸੀਮਾ, ਜੋ ਸਰਕਾਰ ਵਲੋਂ 25 ਦਿਨ ਦੀ ਕੀਤੀ ਗਈ ਹੈ, ਉਥੇ ਬੁਕਿੰਗ ਤੋਂ ਬਾਅਦ ਵੀ ਕਈ-ਕਈ ਦਿਨ ਗੈਸ ਸਿਲੰਡਰਾਂ ਦੀ ਸਪਲਾਈ ਉਨ੍ਹਾਂ ਨੂੰ ਨਹੀਂ ਮਿਲਦੀ, ਜਿਸ ਕਾਰਨ ਮਜ਼ਬੂਰੀ ਵੱਸ ਉਨ੍ਹਾਂ ਨੂੰ ਗੈਸ ਏਜੰਸੀ ਵਿਚ ਜਾ ਕੇ ਲਾਈਨਾਂ ਵਿਚ ਲੱਗ ਕੇ ਪਰਚੀ ਕਟਾਉਣੀ ਪੈਂਦੀ ਹੈ, ਪਰ ਗੈਸ ਏਜੰਸੀ ਵਾਲੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲੀਆਂ ਰੇਹੜੀਆਂ ਉਪਰ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਹੋ ਰਹੀ ਹੈ, ਜੋ ਕਿ ਨਿਯਮਾਂ ਅਨੁਸਾਰ ਕਮਰਸ਼ੀਅਲ ਗੈਸ ਸਿਲੰਡਰ ਹੀ ਵਰਤ ਸਕਦੇ ਹਨ, ਪਰ ਇਸ ਦੇ ਕਾਲਾ ਬਜਾਰੀ ਹੋ ਰਹੀ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਦਾ ਸਮਾਂ ਘਟਾਇਆ ਜਾਵੇ, ਤਾਂ ਜੋ ਆਸਾਨੀ ਨਾਲ ਲੋਕਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਹੋ ਸਕੇ, ਉਥੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚਲੀਆਂ ਰੇਹੜੀਆਂ ਉਪਰ ਘਰੇਲੂ ਗੈਸ ਸਿਲੰਡਰਾਂ ਦੀ ਹੋ ਰਹੀ ਵਰਤੋਂ ਨੂੰ ਸਖ਼ਤੀ ਨਾਲ ਰੋਕਣ ਲਈ ਉਚਿਤ ਕਦਮ ਚੁੱਕੇ ਜਾਣ ਅਤੇ ਕਾਲਾ ਬਾਜਾਰੀ ਕਰ ਰਹੇ ਗੈਸ ਏਜੰਸੀ ਹੋਲਡਰਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |

ਪਿਛਲੀ ਖ਼ਬਰ ਤੇਜ਼ ਹਨੇਰੀ ਤੇ ਭਾਰੀ ਮੀਂਹ ਨੇ ਕਣਕ ਦੇ ਸਰ੍ਹੋਂ ਦੀ ਫ਼ਸਲ ਕੀਤੀ ਤਬਾਹ ਅਗਲੀ ਖ਼ਬਰ ਹੈਰੋਇਨ, ਚੋਰੀ ਦੇ ਮੋਟਰਸਾਈਕਲ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਇਕ ਔਰਤ ਸਣੇ 5 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।