11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਣਕ ਦੀ ਖਰੀਦ 'ਚ ਤੇਜ਼ੀ, ਚੁਕਾਈ ਜਲਦ ਸ਼ੁਰੂ ਹੋਣ ਦੀ ਉਮੀਦ <br/>

ਅਜੀਤ ਡੈਸਕ 18-04-2026
ਪੱਟੀ, 17 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਹਾੜੀ ਦੀ ਮੁੱਖ ਫਸਲ ਕਣਕ ਪੱਕ ਕੇ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਅਤੇ ਇਸ ਦੌਰਾਨ ਮਾਰਕੀਟ ਕਮੇਟੀ ਪੱਟੀ ਅਧੀਨ ਆਉਂਦੀਆਂ ਅੱਠ ਦਾਣਾ ਮੰਡੀਆਂ ਵਿਚ ਖਰੀਦ ਦਾ ਅਮਲ ਜਾਰੀ ਹੈ | ਹਾਲਾਂਕਿ ਮਨਿਹਾਲਾ ਜੈ ਸਿੰਘ ਮੰਡੀ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਈ ਹੈ, ਜਦਕਿ ਬਾਕੀ ਸੱਤ ਮੰਡੀਆਂ ਵਿੱਚ ਵੱਖ-ਵੱਖ ਏਜੰਸੀਆਂ ਵਲੋਂ ਖਰੀਦ ਕੀਤੀ ਜਾ ਰਹੀ ਹੈ | ਇਸ ਸਬੰਧੀ ਮਾਰਕੀਟ ਕਮੇਟੀ ਪੱਟੀ ਦੇ ਸਕੱਤਰ ਗੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀ ਪੱਟੀ ਵਿਚ ਪਨਗਰੇਨ ਵਲੋਂ 17000 ਕੁਇੰਟਲ, ਪਨਸਪ ਵਲੋਂ 8500 ਕੁਇੰਟਲ, ਮਾਰਕਫੈਡ ਵਲੋਂ 7 ਹਜ਼ਾਰ ਕੁਇੰਟਲ ਅਤੇ ਵੇਅਰ ਹਾਊਸ ਵਲੋਂ 2450 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ | ਘੜਿਆਲਾ ਮੰਡੀ ਵਿਚ ਪਨਗਰੇਨ ਵਲੋਂ 5 ਹਜ਼ਾਰ ਕੁਇੰਟਲ ਅਤੇ ਵੇਅਰ ਹਾਊਸ ਵਲੋਂ 8500 ਕੁਇੰਟਲ ਦੀ ਖਰੀਦ ਦਰਜ ਕੀਤੀ ਗਈ ਹੈ | ਇਸੇ ਤਰ੍ਹਾਂ ਸਭਰਾ ਮੰਡੀ ਵਿਚ ਪਨਗਰੇਨ ਵਲੋਂ 15 ਹਜ਼ਾਰ ਕੁਇੰਟਲ ਅਤੇ ਪਨਸਪ ਵਲੋਂ 4 ਹਜ਼ਾਰ ਕੁਇੰਟਲ ਖਰੀਦ ਕੀਤੀ ਗਈ ਹੈ | ਦੁੱਬਲੀ ਮੰਡੀ ਵਿਚ ਵੇਅਰ ਹਾਊਸ ਵਲੋਂ 5500 ਕੁਇੰਟਲ, ਕੋਟ ਬੁੱਢਾ ਮੰਡੀ ਵਿੱਚ ਪਨਗਰੇਨ ਵਲੋਂ 16000 ਕੁਇੰਟਲ ਅਤੇ ਪਨਸਪ ਵਲੋਂ 8500 ਕੁਇੰਟਲ, ਤੂਤ ਮੰਡੀ ਵਿਚ ਪਨਸਪ ਵਲੋਂ 10650 ਕੁਇੰਟਲ ਅਤੇ ਭੰਗਾਲਾ ਮੰਡੀ ਵਿਚ ਪਨਸਪ ਵਲੋਂ 2750 ਕੁਇੰਟਲ ਕਣਕ ਦੀ ਖਰੀਦ ਹੋਈ ਹੈ | ਮੰਡੀ ਸਕੱਤਰ ਗੁਰਜੀਤ ਸਿੰਘ ਦੇ ਮੁਤਾਬਕ ਖਰੀਦ ਤੋਂ ਬਾਅਦ 72 ਘੰਟਿਆਂ ਅੰਦਰ ਲਿਫਟਿੰਗ ਸ਼ੁਰੂ ਕਰਨਾ ਲਾਜ਼ਮੀ ਹੈ ਅਤੇ ਉਮੀਦ ਹੈ ਕਿ ਇੱਕ-ਦੋ ਦਿਨਾਂ ਵਿਚ ਲਿਫਟਿੰਗ ਦਾ ਅਮਲ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਪੱਟੀ ਮੰਡੀ ਲਈ ਢੋਆ-ਢੁਆਈ ਦੇ ਟੈਂਡਰ ਪਿ੍ੰਸ ਨਾਮਕ ਵਿਅਕਤੀ ਕੋਲ ਹਨ, ਜਦਕਿ ਹੋਰ ਬਾਕੀ ਮੰਡੀਆਂ ਵਿੱਚ ਇਹ ਟੈਂਡਰ ਸਿਕੰਦਰ ਸਿੰਘ ਕੋਲ ਹਨ | ਮਾਰਕੀਟ ਕਮੇਟੀ ਵਲੋਂ ਮੰਡੀਆਂ ਵਿਚ ਪੀਣ ਵਾਲੇ ਪਾਣੀ, ਬਿਜਲੀ, ਛਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਮੁਕੰਮਲ ਇੰਤਜ਼ਾਮ ਕੀਤਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਬੇਝਿਝਕ ਮਾਰਕੀਟ ਕਮੇਟੀ ਨਾਲ ਰਾਬਤਾ ਕਰ ਸਕਦਾ ਹੈ |

ਪਿਛਲੀ ਖ਼ਬਰ ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਬੇਤਾਬ-ਬ੍ਰਹਮਪੁਰਾ <br/> ਅਗਲੀ ਖ਼ਬਰ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਮਾਰੀਆਂ ਮੱਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।