14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਟਰੱਕ ਦੀ ਟੱਕਰ ਨਾਲ ਟਰੈਕਟਰ ਚਕਨਾਚੂਰ, ਡਰਾਈਵਰ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 30-04-2026

ਨੌਸ਼ਹਿਰਾ ਪਨੂੰਆ, 29 ਅਪ੍ਰੈਲ (ਦੀਪਕ ਮੈਣੀ)-ਉਸਮਾ ਟੋਲ ਪਲਾਜ਼ਾ ਨਜ਼ਦੀਕ ਟਰੱਕ ਵਲੋਂ ਟਰੈਕਟਰ ਨੂੰ ਟੱਕਰ ਮਾਰਨ 'ਤੇ ਟਰੈਕਟਰ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ | ਇਸ ਹਾਦਸੇ ਵਿਚ ਟਰੈਕਟਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਸਮਾਂ ਟੋਲ ਪਲਾਜ਼ਾ ਨਜ਼ਦੀਕ ਦਿਲਬਾਗ ਸਿੰਘ ਬਾਗਾ ਪਹਿਲਵਾਨ ਨਾਮਕ ਵਿਅਕਤੀ ਆਪਣੇ ਪਿੰਡ ਸੇਰੋਂ ਤੂੜੀ ਉਤਾਰ ਵਾਪਸ ਖੇਤਾਂ ਨੂੰ ਆ ਰਹੇ ਟਰੈਕਟਰ ਟਰਾਲੀ ਨੂੰ ਪਿਛਲੇ ਪਾਸੇ ਤੋਂ ਆ ਰਹੇ ਐਲ.ਪੀ.ਜੀ. ਗੈਸ ਸਿਲੰਡਰਾਂ ਨਾਲ ਲੱਦੇ ਟਰੱਕ ਨੰਬਰ ਪੀ.ਬੀ. 08 ਐਫ.ਏ. 1568, ਜਿਸ ਨੂੰ ਰੌਸ਼ਨ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ, ਵਲੋਂ ਜਬਰਦਸਤ ਟੱਕਰ ਮਾਰ ਦਿੱਤੀ ਗਈ | ਇਸ ਟੱਕਰ ਕਾਰਨ ਟਰੈਕਟਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਡਰਾਈਵਰ ਗੰਭੀਰ ਜਖ਼ਮੀ ਹੋ ਗਿਆ | ਜ਼ਖ਼ਮੀ ਡਰਾਈਵਰ ਨੂੰ ਤੁਰੰਤ ਤਰਨ ਤਾਰਨ ਵਿਖੇ ਇਲਾਜ ਲਈ ਲਿਜਾਇਆ ਗਿਆ |

ਪਿਛਲੀ ਖ਼ਬਰ ਚੁਕਾਈ ਸੰਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਤੋਂ ਆੜ੍ਹਤੀ ਪ੍ਰੇਸ਼ਾਨ <br/> ਦਾਣਾ ਮੰਡੀ ਚੋਹਲਾ ਸਾਹਿਬ 'ਚ ਕਣਕ... ਅਗਲੀ ਖ਼ਬਰ ਬੁਲਟ ਮੋਟਰਸਾਈਕਲ ਖੋਹਣ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।