14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਦਾਣਾ ਮੰਡੀ ਚੋਹਲਾ ਸਾਹਿਬ 'ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ <br/>

ਅਜੀਤ ਡੈਸਕ 30-04-2026

ਚੋਹਲਾ ਸਾਹਿਬ, 29 ਅਪ੍ਰੈਲ (ਬਲਵਿੰਦਰ ਸਿੰਘ)-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਕਣਕ ਦੀ ਖ੍ਰੀਦ ਅਤੇ ਚੁਕਾਈ ਤੇਜ਼ੀ ਨਾਲ ਕੀਤੇ ਜਾਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਕਿ ਖੋਖਲੇ ਸਾਬਿਤ ਹੋ ਰਹੇ ਹਨ, ਜਿਸ ਦੀ ਮਿਸਾਲ ਕਸਬਾ ਚੋਹਲਾ ਸਾਹਿਬ ਦੀ ਦਾਣਾ ਮੰਡੀ ਤੋਂ ਮਿਲਦੀ ਹੈ, ਜਿਥੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜਿਸ ਕਾਰਨ ਆੜ•ਤੀ ਵਰਗ ਪ੍ਰੇਸ਼ਾਨ ਹਨ | ਇਸ ਤੋਂ ਇਲਾਵਾ ਮੰਡੀ ਵਿਚ ਜੋ ਬਾਰਦਾਨਾ ਪਨਗ੍ਰੇਨ ਮਹਿਕਮੇ ਵਲੋਂ ਮੁਹੱਇਆ ਕਰਵਾਇਆ ਜਾ ਰਿਹਾ ਹੈ, ਉਹ ਚਿੱਟਾ ਬਾਰਦਾਨਾ (ਪਲਾਸਟਿਕ) ਦਾ ਹੈ ਜਦਕਿ ਪਹਿਲਾਂ ਜੂਟ ਦਾ ਦਿੱਤਾ ਜਾਂਦਾ ਸੀ | ਇਸ ਸੰਬੰਧੀ ਆੜ•ਤੀ ਐਸੋਸੀਏਸ਼ਨ ਦਾਣਾ ਮੰਡੀ ਚੋਹਲਾ ਸਾਹਿਬ ਦੇ ਪ੍ਰਧਾਨ ਅਮਿਤ ਕੁਮਾਰ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਅਮਰੀਕ ਸਿੰਘ, ਮਾਸਟਰ ਗੁਰਨਾਮ ਸਿੰਘ, ਲਵਜੀਤ ਸਿੰਘ, ਸੋਨੂੰ, ਫਤਿਹ ਸਿੰਘ, ਅਰਸ਼ ਅਰਨੇਜਾ, ਜੋਬਨਜੀਤ ਸਿੰਘ, ਆਤਮਜੀਤ ਸਿੰਘ ਆੜ•ਤੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਚੋਹਲਾ ਸਾਹਿਬ ਮੰਡੀ ਵਿਚ ਕਣਕ ਦੀ ਲਿਫਟਿੰਗ ਨਾ ਦੇ ਬਰਾਬਰ ਹੈ, ਜਿਸ ਕਾਰਨ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਉਨ•ਾਂ ਕਿਹਾ ਕਿ 2 ਜਾਂ 3 ਸਪੈਸ਼ਲਾਂ ਲਗਾ ਕੇ ਥੋੜੀ ਬਹੁਤੀ ਲਿਫਟਿੰਗ ਕੀਤੀ ਗਈ ਹੈ ਅਤੇ ਜੇਕਰ ਸਪੈਸ਼ਲਾਂ ਲਗਾ ਕੇ ਲਿਫਟਿੰਗ ਹੁੰਦੀ ਹੈ ਤਾਂ ਇਸ ਵਿਚ 2 ਤੋਂ 3 ਮਹੀਨੇ ਲੱਗ ਜਾਣਗੇ | ਉਨ•ਾਂ ਕਿਹਾ ਕਿ ਮੌਸਮ ਵੀ ਖ਼ਰਾਬ ਚੱਲ ਰਿਹਾ ਹੈ ਅਤੇ ਅਗਰ ਮੀਂਹ ਪੈ ਜਾਂਦਾ ਹੈ ਤਾਂ ਸਾਰੀ ਫਸਲ ਪਾਣੀ ਵਿਚ ਭਿੱਜ ਜਾਵੇਗੀ ਅਤੇ ਖ਼ਰਾਬ ਹੋ ਜਾਵੇਗੀ | ਉਨ•ਾਂ ਕਿਹਾ ਕਿ ਬਾਰਦਾਨਾ ਚਿੱਟਾ ਮੁਹੱਇਆ ਕਰਵਾਇਆ ਗਿਆ ਹੈ, ਜਿਸ ਕਾਰਨ ਫਸਲ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ ਅਤੇ ਕਣਕ ਖ਼ਰਾਬ ਹੋ ਜਾਂਦੀ ਹੈ, ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਨਾ ਕਿ ਆੜ•ਤੀਆਂ ਦੀ | ਉਨ•ਾਂ ਇਹ ਵੀ ਦੱਸਿਆ ਕਿ ਅੱਜ ਮੰਡੀ ਵਿਚ ਇਕ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਕਿਹਾ ਗਿਆ ਕਿ ਮੰਡੀ ਵਿਚ ਲਿਫਟਿੰਗ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ | ਜਦਕਿ ਮੰਡੀ ਵਿਚ ਲਿਫਟਿੰਗ ਦਾ ਕੰਮ ਬਹੁਤ ਮੱਧਮਗਤੀ ਨਾਲ ਚੱਲ ਰਿਹਾ ਹੈ ਅਤੇ ਬਾਰਦਾਨੇ ਦੀ ਵੱਡੀ ਘਾਟ ਆ ਰਹੀ ਹੈ | ਉਨ•ਾਂ ਦੱਸਿਆ ਕਿ ਪਨਗ੍ਰੇਨ ਮਹਿਕਮੇ ਵਿਚੋਂ 1 ਲੱਖ 50 ਹਜ਼ਾਰ ਬੋਰੀ ਦੀ ਖ੍ਰੀਦ ਕੀਤੀ ਗਈ ਹੈ ਜਦਕਿ ਹਾਲੇ ਤੱਕ 36 ਹਜ਼ਾਰ ਬੋਰੀ ਦੀ ਲਿਫਟਿੰਗ ਹੋਈ ਹੈ | ਇਸੇ ਤਰ•ਾਂ ਮਾਰਕਫੈਡ ਮਹਿਕਮੇ ਵਲੋਂ 1 ਲੱਖ 56 ਹਜ਼ਾਰ ਬੋਰੀ ਦੀ ਖ੍ਰੀਦ ਕੀਤੀ ਗਈ ਹੈ ਜਦਕਿ 56 ਹਜ਼ਾਰ ਬੋਰੀ ਦੀ ਲਿਫਟਿੰਗ ਹੋਈ ਹੈ | ਉਨ•ਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਪਾਸੋਂ ਮੰਗ ਕੀਤੀ ਕਿ ਚੋਹਲਾ ਸਾਹਿਬ ਦਾਣਾ ਮੰਡੀ ਵਿਚ ਕਣਕ ਦੀ ਲਿਫਟਿੰਗ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਖੁੱਲੇ ਅਸਮਾਨ ਹੇਠਾਂ ਪਈ ਕਣਕ ਦੀ ਫਸਲ ਨੂੰ ਖ਼ਰਾਬ ਹੋਣੋ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਪ੍ਰਗਟ ਦਿਵਸ ਸੰਬੰਧੀ ਲੰਗਰ ਭੰਡਾਰਾ ਅੱਜ <br/> ਅਗਲੀ ਖ਼ਬਰ ਚੁਕਾਈ ਸੰਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਤੋਂ ਆੜ੍ਹਤੀ ਪ੍ਰੇਸ਼ਾਨ <br/> ਦਾਣਾ ਮੰਡੀ ਚੋਹਲਾ ਸਾਹਿਬ 'ਚ ਕਣਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।