14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਇਨਕਮ ਟੈਕਸ ਰਿਟਰਨ ਭਰਦੇ ਸਮੇਂ ਕੁਝ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ-ਐਡਵੋਕੇਟ ਅਗਨੀਹੋਤਰੀ <br/>

ਅਜੀਤ ਡੈਸਕ 30-04-2026
ਤਰਨ ਤਾਰਨ, 29 ਅਪ੍ਰੈਲ (ਹਰਿੰਦਰ ਸਿੰਘ)-ਸਾਲ 2026-27 ਦੀ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਾਨੂੰਨ ਸਖ਼ਤ ਹੋ ਰਹੇ ਹਨ ਅਤੇ ਵਿਭਾਗ ਦੀ ਪੈਨੀ ਨਜ਼ਰ ਟੈਕਸਦਾਤਾਵਾਂ 'ਤੇ ਰਹਿੰਦੀ ਹੈ | ਕਿਸੇ ਵੀ ਵਪਾਰੀ ਜਾਂ ਪੇਸ਼ੇਵਰ ਨੂੰ ਨੋਟਿਸ ਭੇਜਿਆ ਜਾ ਸਕਦਾ ਹੈ | ਸ਼ਹਿਰ ਦੇ ਸੀਨੀਅਰ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਐਕਟ 'ਚ ਆਏ ਕੁਝ ਬਦਲਾਅ ਬਾਰੇ ਜ਼ਿਕਰ ਕੀਤਾ ਹੈ | ਅਗਨੀਹੋਤਰੀ ਨੇ ਕਿਹਾ ਕਿ ਰਿਟਰਨ ਭਰਦੇ ਸਮੇਂ ਸਾਨੂੰ ਦੋ ਪਤੇ ਦੇਣੇ ਹੋਣਗੇ | ਪਹਿਲਾਂ ਇਕ ਪਤੇ ਨਾਲ ਹੀ ਕੰਮ ਚੱਲ ਜਾਂਦਾ ਸੀ, ਪਰ ਹੁਣ ਸੋਧ ਕਰਕੇ ਇਕ ਹੋਰ ਪਤਾ ਦੇਣਾ ਹੋਵੇਗਾ ਤਾਂ ਜੋ ਜੇਕਰ ਨੋਟਿਸ ਪਹਿਲੇ ਪਤੇ 'ਤੇ ਨਾ ਜਾ ਸਕੇ, ਤਾਂ ਦੂਜੇ ਪਤੇ 'ਤੇ ਜਾ ਸਕੇ | ਇਸ ਤੋਂ ਇਲਾਵਾ ਜਿੰਨੇ ਵੀ ਵਪਾਰੀਆਂ ਦੇ ਬੈਂਕ ਖਾਤੇ ਹਨ ਉਨ੍ਹਾਂ ਦੀ ਕਾਪੀ ਬੈਂਕ ਤੋਂ ਲੈ ਲੈਣੀ ਚਾਹੀਦੀ ਹੈ, ਤਾਂ ਜੋ ਸਾਰਾ ਸਾਲ ਬੈਂਕ ਵਿਚ ਕਿੰਨੇ ਪੈਸੇ ਜਮ੍ਹਾਂ ਹੋਏ ਅਤੇ ਕਿੰਨੇ ਕਢਵਾਏ ਗਏ, ਉਸ ਦਾ ਹਿਸਾਬ ਰਹੇ | ਇਸ ਵਾਰ ਰਿਟਰਨ ਵਿਚ ਬੈਂਕ ਦਾ ਬੈਲੇਂਸ ਲਾਜ਼ਮੀ ਕਰ ਦਿੱਤਾ ਗਿਆ ਹੈ, ਜੋ 31 ਮਾਰਚ 2026 ਨੂੰ ਬੈਂਕ ਵਿਚ ਸੀ | ਰਿਟਰਨ ਵਿਚ ਇਹ ਭਰਨਾ ਜ਼ਰੂਰੀ ਹੋ ਗਿਆ ਹੈ | ਜੇਕਰ ਸੇਵਿੰਗ ਅਕਾਊਾਟ ਵਿਚ ਇਕ ਸਾਲ ਵਿਚ 10 ਲੱਖ ਤੋਂ ਉੱਪਰ ਪੈਸੇ ਜਮ੍ਹਾਂ ਹੋਏ ਹਨ ਤਾਂ ਇਸ ਦੀ ਐਂਟਰੀ ਵਿਭਾਗ ਨੂੰ ਰਿਪੋਰਟ ਕੀਤੀ ਜਾਂਦੀ ਹੈ | ਇਸੇ ਤਰ੍ਹਾਂ ਜੇਕਰ ਕਰੰਟ ਅਕਾਊਾਟ ਵਿਚ 50 ਲੱਖ ਤੋਂ ਉੱਪਰ ਪੈਸੇ ਜਮ੍ਹਾਂ ਹੋਏ ਹਨ ਤਾਂ ਬੈਂਕ ਵਾਲੇ ਇਸ ਦੀ ਰਿਪੋਰਟ ਇਨਕਮ ਟੈਕਸ ਵਿਭਾਗ ਨੂੰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਾਂ ਅਤੇ ਲੈਣ-ਦੇਣ 1 ਲੱਖ ਤੋਂ ਉੱਪਰ ਹੋ ਗਿਆ ਹੈ, ਤਾਂ ਇਸ ਦਾ ਧਿਆਨ ਰੱਖੋ | 10 ਲੱਖ ਤੋਂ ਵੱਧ ਆਨਲਾਈਨ ਲੈਣ-ਦੇਣ 'ਤੇ ਵੀ ਧਿਆਨ ਰੱਖਣਾ ਹੋਵੇਗਾ | ਜੇਕਰ ਅਸੀਂ ਪਿਛਲੇ ਸਾਲ ਵਿਚ ਜ਼ਮੀਨ-ਜਾਇਦਾਦ ਦੀ ਵਿਕਰੀ ਜਾਂ ਖਰੀਦ ਕਰ ਰਹੇ ਹਾਂ ਜਿਸਦੀ ਕੀਮਤ 30 ਲੱਖ ਤੋਂ ਜਿਆਦਾ ਹੈ, ਤਾਂ ਇਸਦੀ ਵੀ ਰਿਪੋਰਟ ਜਾਂਦੀ ਹੈ | ਇਸ ਤੋਂ ਇਲਾਵਾ ਜੇਕਰ ਅਸੀਂ ਬੈਂਕ ਵਿਚ 10 ਲੱਖ ਤੋਂ ਵੱਧ ਦੀ ਐੱਫ.ਡੀ.ਆਰ. ਕਰਵਾ ਰਹੇ ਹਾਂ, ਤਾਂ ਇਸਦਾ ਵੀ ਖਿਆਲ ਰੱਖਣਾ ਹੋਵੇਗਾ |

ਪਿਛਲੀ ਖ਼ਬਰ ਸ਼ਰਾਰਤੀ ਅਨਸਰਾਂ ਨੇ ਕਣਕ ਦੇ ਨਾੜ ਨੂੰ ਅੱਗ ਲਗਾਈ <br/> ਅਗਲੀ ਖ਼ਬਰ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨਾਂ 'ਚ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।