ਨੌਸ਼ਹਿਰਾ ਪਨੂੰਆਂ, 29 ਅਪ੍ਰੈਲ (ਦੀਪਕ ਮੈਣੀ)ਸਥਾਨਕ ਪਿੰਡ ਵਿਚ ਸਥਿਤ ਦਫਤਰ ਸਬ ਤਹਿਸੀਲ ਦੇ ਸਹਾਮਣੇ ਪਿੰਡ ਦੀ ਨਿਆਂਈ ਵਿਚ ਕਣਕ ਵੱਢਣ ਉਪੰਰਤ ਤੂੜੀ ਬਣਾਉਣ ਲਈ ਰੱਖੇ ਕਣਕ ਦੇ ਨਾੜ ਨੂੰ ਕਿਸੇ ਅਣਪਛਾਤੇ ਅਨਸਰਾਂ ਵਲੋਂ ਅੱਗ ਲਗਾ ਕੇ ਸਾੜ ਦਿੱਤਾ ਗਿਆ | ਖੇਤ ਦੇ ਮਾਲਕ ਸੇਵਾਮੁਕਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰਭਾਗ ਸਿੰਘ ਪੁੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਨੇ ਤੂੜੀ ਬਣਾਉਣ ਲਈ ਸਾਢੇ ਚਾਰ ਕਨਾਲ ਕਣਕ ਦਾ ਨਾੜ ਰੱਖਿਆ ਸੀ, ਕਿ ਕੱਲ ਰਾਤ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਨਾੜ ਨੂੰ ਅੱਗ ਲਗਾ ਦਿੱਤੀ ਗਈ | ਅੱਗ ਲੱਗਣ ਬਾਰੇ ਪਤਾ ਲੱਗਣ 'ਤੇ ਜਦੋਂ ਉਹ ਖੇਤ ਪਹੁੰਚੇ ਤਦ ਤਕ ਅੱਗ ਬੇਕਾਬੂ ਹੋ ਚੁੱਕੀ | ਜਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਦੀ ਨੌਕਰੀ ਦੌਰਾਨ ਹਰਭਾਗ ਸਿੰਘ ਕਣਕ ਝੋਨੇ ਦੀ ਰਹਿੰਦ ਖੂਦ ਨੂੰ ਅੱਗ ਨਾ ਲਾਉਣ ਦੀ ਮੁਹਿੰਮ ਦੇ ਮੋਢੀ ਰਹੇ ਤੇ ਘਰ-ਘਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਸਨ | ਹਰਭਾਗ ਸਿੰਘ ਨੇ ਸਥਾਨਕ ਪੁਲਿਸ ਚੌਕੀ ਵਿਖੇ ਸ਼ਿਕਾਇਤ ਦੇ ਦਿੱਤੀ ਹੈ |