20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਮਾਤਾ ਚਿੰਤਪੁਰਨੀ ਦੇ ਪ੍ਰਗਟ ਦਿਵਸ ਮੌਕੇ ਲੰਗਰ ਭੰਡਾਰਾ ਲਗਾਇਆ <br/>

ਅਜੀਤ ਡੈਸਕ 01-05-2026
ਤਰਨ ਤਾਰਨ, 30 ਅਪ੍ਰੈਲ (ਪਰਮਜੀਤ ਜੋਸ਼ੀ)-ਮਾਤਾ ਚਿੰਤਪੁਰਨੀ ਜੀ ਦੇ ਪ੍ਰਗਟ ਦਿਵਸ ਮੌਕੇ ਸਥਾਨਿਕ ਬੌਹੜੀ ਚੌਕ ਤਰਨ ਤਾਰਨ ਵਿਖੇ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ | ਲੰਗਰ ਭੰਡਾਰੇ ਦੀ ਸ਼ੁਰੂਆਤ ਪੂਜਾ ਅਰਜਨ ਕਰਨ ਉਪਰੰਤ ਕੀਤੀ ਗਈ | ਇਸ ਮੌਕੇ ਸੰਗਤਾਂ ਵਿਚ ਪੂੜੀ ਛੋਲੇ, ਰਾਜਮਾ ਚਾਵਲ, ਮਲਾਈ ਕੋਫਤਾ, ਸ਼ਾਹੀ ਪਨੀਰ, ਰੁਮਾਲੀ ਰੋਟੀ, ਖੀਰ, ਕੜਾਹ ਪ੍ਰਸ਼ਾਦ ਆਦਿ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਸਮੂਹ ਸੇਵਾਦਾਰਾਂ ਵਲੋਂ ਅਤੱੁਟ ਵਰਤਾਏ ਗਏ ਅਤੇ ਸ਼ਰਧਾਪੂਰਵਕ ਸੰਗਤਾਂ ਨੂੰ ਲੰਗਰ ਛਕਾਇਆ ਗਿਆ | ਲੰਗਰ ਭੰਡਾਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨ ਤਾਰਨ ਤੋਂ ਇੰਚਾਰਜ ਕੰਚਨਪ੍ਰੀਤ ਕੌਰ ਵਲੋਂ ਆਪਣੀ ਟੀਮ ਸਮੇਤ ਹਾਜ਼ਰੀ ਭਰੀ ਗਈ, ਜਿਨ੍ਹਾਂ ਨੂੰ ਲੰਗਰ ਪ੍ਰਬੰਧਕਾਂ ਸਨਮ ਸ਼ਰਮਾ, ਲੱਕੀ ਅਰੋੜਾ, ਵਿਵੇਕ ਬੌਬੀ ਗੁਪਤਾ, ਸੰਚਿਤ ਗੁਪਤਾ, ਯਸ਼ ਸ਼ਰਮਾ, ਸਾਜਨ, ਵਿੱਕੀ, ਰਾਜਾ ਸਾਹਿਲ ਗਰੋਵਰ ਆਦਿ ਹੋਰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ <br/> ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।