20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੱਟੀ 'ਚ ਮਾਤਾ ਚਿੰਤਪੁਰਨੀ ਦਾ ਜਨਮ ਮਹਾਂਉਤਸਵ ਮਨਾਇਆ <br/>

ਅਜੀਤ ਡੈਸਕ 01-05-2026
ਪੱਟੀ, 30 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ ਵਿਚ ਜੈ ਮਾਂ ਚਿੰਤਪੁਰਨੀ ਮੈਨੇਜਿੰਗ ਕਮੇਟੀ ਵਲੋਂ ਮਾਤਾ ਚਿੰਤਪੁਰਨੀ ਦਾ ਜਨਮ ਮਹਾਉਤਸਵ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਪਵਿੱਤਰ ਮੌਕੇ 'ਤੇ ਜੈ ਮਾਂ ਚਿੰਤਪੁਰਨੀ ਪ੍ਰਾਚੀਨ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਹਾਜ਼ਰੀ ਲਗਾ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਔਰਤਾਂ ਦੀ ਭਜਨ ਮੰਡਲੀ ਵਲੋਂ ਭਜਨ-ਕੀਰਤਨ ਅਤੇ ਸਤਿਸੰਗ ਕੀਤਾ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣ ਗਿਆ | ਭਗਤਾਂ ਨੇ ਭਾਵ ਭੀਨੀ ਅਰਦਾਸਾਂ ਕਰਦਿਆਂ ਮਾਤਾ ਚਿੰਤਪੁਰਨੀ ਦੇ ਚਰਨਾਂ ਵਿਚ ਨਮਨ ਕੀਤਾ ਅਤੇ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਦੁਆਵਾਂ ਮੰਗੀਆਂ | ਇਸ ਮੌਕੇ ਸੰਗਤਾਂ ਨੂੰ ਕੜਾਹ ਪ੍ਰਸ਼ਾਦ, ਭੰਗੂਰ, ਕੜੀ-ਚੌਲ ਅਤੇ ਖੀਰ ਵਰਗੇ ਵਿਭਿੰਨ ਪਕਵਾਨ ਪ੍ਰਸਾਦ ਰੂਪ ਵਿੱਚ ਵੰਡੇ ਗਏ | ਸਮਾਗਮ ਦੌਰਾਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਕਾਲਾ ਮਹਿਤਾ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਅਤੇ ਸੈਕਟਰੀ ਜਗਮੋਹਨ ਮਨਚੰਦਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਾਤਾ ਚਿੰਤਪੁਰਨੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਭਗਤਾਂ ਨੇ ਨੱਚ-ਟੱਪ ਕੇ ਅਤੇ ਭਜਨਾਂ 'ਤੇ ਝੂਮ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਕਾਲਾ ਮਹਿਤਾ ਨੇ ਦੱਸਿਆ ਕਿ ਆਉਣ ਵਾਲੇ ਅਗਸਤ ਮਹੀਨੇ ਵਿਚ ਮਾਤਾ ਚਿੰਤਪੁਰਨੀ ਦਾ ਸਾਵਣ ਮੇਲਾ ਵੀ ਬੜੀ ਧੂੰਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਮੇਲਾ ਸ਼ਹੀਦ ਸੋਹਲ ਲਾਲ ਪਾਠਕ ਪਾਰਕ ਪੱਟੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਵਿਸ਼ਾਲ ਲੰਗਰ-ਭੰਡਾਰਾ ਅਤੇ ਧਾਰਮਿਕ ਸਮਾਗਮ ਵੀ ਹੋਣਗੇ | ਇਸ ਮੌਕੇ ਸੰਜੀਵ ਕੁਮਾਰ ਕੋੜਾ ਸਲਾਹਕਾਰ, ਸਵਰਨ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ ਪੱਟੀ, ਆਸ਼ੂ ਅਰੋੜਾ, ਅਮਨੀਸ਼ ਬੱਤਰਾ, ਸੁਭਾਸ ਸ਼ਰਮਾ, ਅਮਿਤ ਪੁਰੀ, ਰਾਕੇਸ਼ ਕੁਮਾਰ ਟੋਨੀ, ਐੱਸ.ਕੇ. ਮਹਿਤਾ, ਰਾਜ ਕੁਮਾਰ ਰਾਜੂ, ਕਰਮਜੀਤ ਸਿੰਘ ਪਟਵਾਰੀ, ਅਨਿਲ ਅਰੋੜਾ, ਰਜਿੰਦਰ ਪਾਠਕ, ਰਣਬੀਰ ਸੂਦ, ਕਰਮਨ ਪਟਵਾਰੀ, ਤਰਸੇਮ ਬੱਤਰਾ, ਗੁਰਸੇਵਕ ਸਿੰਘ, ਵਿੱਕੀ, ਕੋਮਲ, ਅਮਰਜੀਤ ਬੰਟੀ, ਨਿਰਮਲ ਸਿੰਘ ਕਾਲਾ, ਅਰੁਣ ਮਹਿਤਾ, ਕੇ.ਕੇ. ਬਿੱਟੂ, ਰਛਪਾਲ ਬੇਦੀ, ਸੋਨੂੰ ਭੋਲੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਰਹੀਆਂ |

ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ, ਮਾਮਲਾ ਦਰਜ ਅਗਲੀ ਖ਼ਬਰ ਹਾਵਰਡ ਲੇਨ ਸੀਨੀਅਰ ਸਕੂਲ ਠੱਟਾ ਵਿਖੇ 'ਮਜ਼ਦੂਰ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।