19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕਸਬਾ ਸ਼ਾਹਬਾਜ਼ਪੁਰ ਦੀ ਦਾਣਾ ਮੰਡੀ 'ਚ ਸ਼ੈੱਡ ਨਾ ਹੋਣ ਕਾਰਨ ਕਣਕ ਤੇ ਝੋਨੇ ਦਾ ਲੱਖਾਂ ਤੋੜਾ ਰਹਿੰਦਾ ਖੁੱਲ੍ਹੇ ਅਸਮਾਨ ਹੇਠ

ਕਣਕ ਦੀ ਭਰਾਈ ਧੁੱਪ 'ਚ ਕਰਦੇ ਹੋਏ ਪੱਲੇਦਾਰ |
ਮੰਡੀ ਸ਼ਾਹਬਾਜ਼ਪੁਰ ਵਿਖੇ ਖੁੱਲੇ੍ਹ ਅਸਮਾਨ ਥੱਲੇ ਲੱਗੇ ਕਣਕ ਦੇ ਅੰਬਾਰ |
ਨਲਕੇ ਤੋਂ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਪੱਲੇਦਾਰ | ਤਸਵੀਰਾਂ: ਬੇਗੇਪੁਰ
01-05-2026
ਸ਼ਾਹਬਾਜ਼ਪੁਰ, 30 ਅਪ੍ਰੈਲ ­­(ਪਰਦੀਪ ਬੇਗੇਪੁਰ)-ਕਸਬਾ ਸ਼ਾਹਬਾਜ਼ਪੁਰ ਜੋ ਨੇੜਲੇ ਬਾਰਾਂ ਪਿੰਡਾਂ ਦਾ ਕੇਦਰ ਬਿੰਦੂ ਹੈ, ਵਿਖੇ 1997 ਦੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇਂ ਫੋਕਲ ਪੁਆਇੰਟ ਦੌਰਾਨ ਬਣੀ ਦਾਣਾ ਮੰਡੀ ਬੜੇ ਲੰਮੇਂ ਸਮੇਂ ਤੋਂ ਆਪਣੇ ਉੱਪਰ ਇਕ ਸ਼ੈੱਡ ਨੂੰ ਤਰਸ ਰਹੀ ਹੈ | ਅਕਾਲੀ ਦਲ ਦੀ ਸਰਕਾਰ ਸਮੇਂ ਇਨ੍ਹਾਂ 12 ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਦੀ ਫ਼ਸਲ ਵੇਚਣ ਲਈ ਦੂਰ ਜਾਣ ਦੀ ਸਮੱਸਿਆ ਦਾ ਹੱਲ ਤਾਂ ਉਸ ਸਮੇਂ ਦੀ ਸਰਕਾਰ ਨੇ ਮੰਡੀ ਦੇ ਰੂਪ ਵਿਚ ਕਰ ਦਿੱਤਾ ਹੈ ਪ੍ਰੰਤੂ ਮੰਡੀ ਵਿਚ ਪਈ ਕਿਸਾਨ ਦੀ ਫ਼ਸਲ ਉੱਤੇ ਜਦੋਂ ਕਦੇ ਮੌਹਲੇਧਾਰ ਬਰਸਾਤ ਹੋ ਜਾਂਦੀ ਹੈ ਤਾਂ ਸਾਰੀ ਮਿਹਨਤ 'ਤੇ ਪਾਣੀ ਫਿਰ ਜਾਂਦਾ ਹੈ | ਦੱਸਣਯੋਗ ਹੈ ਕਿ ਸ਼ਾਹਬਾਜ਼ਪੁਰ ਦੀ ਇਸ ਮੰਡੀ ਵਿਚ ਹਰ ਸਾਲ ਕਣਕ ਦਾ ਤਕਰੀਬਨ ਚਾਰ ਲੱਖ ਤੋਂ ਵੱਧ ਤੌੜਾ ਅਤੇ ਝੋਨੇ ਦਾ ਕਰੀਬ ਸਾਢੇ ਚਾਰ ਲੱਖ ਤੋਂ ਵੱਧ ਤੋੜਾ ਖਰੀਦ ਹੁੰਦੀ ਹੈ | ਮੰਡੀ ਵਿਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਰੀਬ 20 ਤੋਂ ਵੱਧ ਆੜ੍ਹਤੀ ਹਨ, ਜੋ ਹਜ਼ਾਰਾਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਖਰੀਦ ਮੁੱਲ ਦਿਵਾਉਂਦੇ ਹਨ | ਬਦਲ ਦੇ ਸਮੇਂ ਨਾਲ ਇਸ ਮੰਡੀ ਵਿਚ ਆੜ੍ਹਤੀ ਦੇ ਆੜ੍ਹਤੀਆਂ ਦੇ ਗਾਹਕਾਂ 'ਚ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪਰੰਤੂ ਇਸ ਮੰਡੀ ਦੀ ਕਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ | ਮੰਡੀ ਉਪਰ ਸ਼ੈਡ ਨਾ ਹੋਣ ਕਾਰਨ ਪੱਲੇਦਾਰਾਂ ਨੂੰ ਕੜੀ ਧੁੱਪ ਵਿਚ ਹੀ ਕੰਮ ਕਰਨਾ ਪੈਂਦਾ ਹੈ | ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਆਪਣੀ ਸ਼ਾਹਬਾਜ਼ਪੁਰ ਫੇਰੀ ਦੌਰਾਨ ਕਿਸਾਨਾਂ ਨਾਲ ਮੰਡੀ 'ਤੇ ਸ਼ੈਡ ਪਾਉਣ ਦਾ ਵਾਅਦਾ ਤਾਂ ਕਰ ਗਏ ਆਪਣੇ ਪੰਜਾਂ ਸਾਲ ਦੇ ਕਾਰਜ ਵਿਚ ਉਹ ਵੀ ਉਸ ਨੂੰ ਪੂਰਾ ਨਾ ਕਰ ਸਕੇ | ਇੱਥੇ ਹੀ ਬੱਸ ਨਹੀਂ ਮੰਡੀ ਵਿਚ ਕਿਸਾਨਾਂ ਲਈ ਬਾਥਰੂਮ ਨਹੀਂ ਹਨ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਖਾਸ ਪ੍ਰਬੰਧ ਹੈ, ਕਿਸਾਨ ਤਾਂ ਫ਼ਸਲ ਵੇਚ ਕੇ ਆਪਣੇ ਘਰ ਨੂੰ ਚਲਾ ਜਾਂਦਾ ਹੈ ਪਰ ਪੱਲੇਦਾਰ ਲਈ ਪੀਣ ਵਾਲੇ ਪਾਣੀ ਸਮੱਸਿਆ ਬਹੁਤ ਵੱਡੀ ਹੈ, ਉਨ੍ਹਾਂ ਨੂੰ ਜਾਂ ਤਾਂ ਮੰਡੀ ਵਿਚ ਲੱਗੇ ਨਲਕੇ ਦਾ ਦੂਸ਼ਿਤ ਪਾਣੀ ਪੀਣਾ ਪੈਂਦਾ ਹੈ ਜਾਂ ਫਿਰ ਢੇਡ ਦੋ ਕਿਲੋਮੀਟਰ ਤੋਂ ਆਪਣੇ ਲਈ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ | ਇਸ ਮੰਡੀ ਦੇ ਸੈਂਕੜੇ ਕਿਸਾਨਾਂ ਤੇ ਆੜ੍ਹਤੀ ਤੇ ਪੱਲੇਦਾਰਾਂ ਦੀ ਇਸ ਮੰਗ ਨੂੰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ | ਕੀ ਆਉਣ ਵਾਲੇ ਸਮੇਂ ਵਿਚ ਵੀ ਸ਼ਾਹਬਾਜ਼ਪੁਰ ਦੀ ਇਹ ਮੰਡੀ ਆਪਣੇ ਉਪਰ ਇਕ ਸ਼ੈਡ ਲਈ ਇਸੇ ਤਰਾਂ ਤਰਸਦੀ ਰਹੇਗੀ ਜਾਂ ਕੋਈ ਸਰਕਾਰ ਇਸ ਦੀ ਸਾਰ ਲਵੇਗੀ |

ਪਿਛਲੀ ਖ਼ਬਰ 5 ਮਈ ਨੂੰ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਜਾਵੇਗਾ-ਪੰਡੋਰੀ
ਅਗਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਮਾਰੀਆਂ ਸੱਟਾਂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।