19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਘਰ ਤਰਨ ਤਾਰਨ ਅੱਗੇ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਰੋਸ ਧਰਨਾ

ਅਜੀਤ ਡੈਸਕ 01-05-2026
ਤਰਨ ਤਾਰਨ, 30 ਅਪ੍ਰੈਲ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਵੱਡੇ-ਵੱਡੇ ਬਿਜਲੀ ਕੱਟ ਲਗਾਉਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਤਰਨ ਤਾਰਨ ਦੇ ਬਿਜਲੀ ਘਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਰੋਜ਼ਾਨਾ 10-10 ਘੰਟੇ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਬੰਦ ਕੀਤਾ ਜਾਵੇ | ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਵਿਚ ਬਿਜਲੀ ਵਿਭਾਗ ਵਲੋਂ ਲੰਮੇ-ਲੰਮੇੇ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ | ਬੱਚੇ, ਬਜ਼ੁਰਗ ਅਤੇ ਬਿਮਾਰ ਲੋਕ ਇਸ ਭਿਆਨਕ ਗਰਮੀ ਵਿਚ ਤੜਫਣ ਲਈ ਮਜ਼ਬੂਰ ਹਨ | ਉਨ੍ਹਾਂ ਦੋਸ਼ ਲਾਇਆ ਕਿ 'ਆਪ' ਸਰਕਾਰ ਮੁਫ਼ਤ ਬਿਜਲੀ ਦੇ ਦਾਅਵੇ ਤਾਂ ਕਰਦੀ ਹੈ, ਪਰ ਅਸਲੀਅਤ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਜੇਕਰ ਬਿਜਲੀ ਦੀ ਸਪਲਾਈ ਤੁਰੰਤ ਦਰੁਸਤ ਨਾ ਕੀਤੀ ਗਈ ਅਤੇ ਇਹ ਕੱਟ ਬੰਦ ਨਾ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਸੋਨੂੰ ਦਿੱਲੀ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ, ਸਤਿੰਦਰ ਸਿੰਘ ਸੋਨੀ, ਪਾਲਾ ਬੈਲਜੀਅਮ, ਮਨਜਿੰਦਰ ਸਿੰਘ ਐਮਾ, ਦਲਜੀਤ ਸਿੰਘ ਐਮਾ, ਪ੍ਰਭਜੀਤ ਸਿੰਘ ਕੋਟ, ਸੇਵਾ ਕੌਰ, ਸਾਬਕਾ ਸਰਪੰਚ ਕਾਕਾ ਛਾਪਾ, ਭਿੰਦੂ ਹੀਰਾਪੁਰ, ਭਿੰਦਾ ਭੁੱਚਰ, ਜੱਸਾ ਭੁੱਚਰ, ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਰਾਮਰੌਣੀ, ਦਲਜੀਤ ਸਿੰਘ ਛਿਛਰੇਵਾਲ, ਤੇਗਾ ਸਿੰਘ ਸੋਹਲ, ਗੁਰਬੀਰ ਸਿੰਘ, ਪੂਰਨ ਝਬਾਲ, ਕਾਲਾ ਢੰਡ, ਜੋਗਾ ਸਿੰਘ ਸੂਬੇਦਾਰ, ਅਵਤਾਰ ਸਿੰਘ ਠੱਠਗੜ, ਇੰਜੀਨੀਅਰ ਹਰਜਿੰਦਰ ਸਿੰਘ ਕੋਹਲੀ, ਸੋਨੂੰ ਦੋਦੇ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਦਲ ਬਾਬਾ ਬਿਧੀ ਚੰਦ ਵਲੋਂ ਲਗਾਇਆ ਜਾ ਰਿਹਾ ਪੰਜ ਰੋਜ਼ਾ ਲੰਗਰ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਪਿੰਡ ਮਾਣਕਪੁਰਾ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।