19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਖੇਤੀਬਾੜੀ ਵਿਭਾਗ ਨੇ ਪਿੰਡ ਮਾਣਕਪੁਰਾ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ <br/>

ਅਜੀਤ ਡੈਸਕ 01-05-2026
ਭਿੱਖੀਵਿੰਡ, 30 ਅਪ੍ਰੈਲ (ਬੌਬੀ)-ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੱਟੀ ਦੁਆਰਾ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਮਿੱਟੀ ਪਰਖ ਅਤੇ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਜਾ ਰਹੀ ਸਹਾਇਤਾ ਸੰਬੰਧੀ ਜਾਗਰੂਕ ਕਰਨ ਹਿੱਤ ਕਿਸਾਨ ਸਿਖਲਾਈ ਕੈਂਪ ਅਤੇ ਮਿੱਟੀ ਦੇ ਨਮੂਨੇ ਸੰਬੰਧੀ ਖੇਤ ਪ੍ਰਦਰਸ਼ਨੀ ਪਿੰਡ ਮਾਣਕਪੁਰਾ ਵਿਖੇ ਲਗਾਈ ਗਈ | ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ, ਡਾ. ਹਰਮਨਦੀਪ ਕੌਰ ਏ.ਡੀ.ਓ., ਡਾ. ਪਰਮਿੰਦਰ ਕੌਰ ਏ.ਡੀ.ਓ., ਕੇ.ਵੀ.ਕੇ. ਬੂਹ ਦੇ ਮਾਹਿਰ ਡਾ. ਨਵਜੋਤ ਸਿੰਘ ਬਰਾੜ , ਡਾ. ਪ੍ਰਭਜਿੰਦਰ ਸਿੰਘ ਮਾਨ ਅਤੇ ਭਾਰਤ ਮੱਕੀ ਖੋਜ ਇੰਸਟੀਚਿਊਟ ਲੁਧਿਆਣਾ ਦੇ ਵਿਗਿਆਨੀ ਡਾ. ਪ੍ਰਦੀਪ ਕੁਮਾਰ, ਡਾ. ਰੋਮਿਨ ਸ਼ਰਮਾ, ਡਾ. ਪ੍ਰਕਾਸ਼ ਨੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਦੀ ਸੁਚੱਜੀ ਕਾਸ਼ਤ, ਪਸ਼ੂ ਪਾਲਣ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਤਕਨੀਕੀ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਪੱਟੀ ਨੇ ਕਿਹਾ ਕਿ ਗੈਰ ਕੁਦਰਤੀ ਢੰਗਾਂ ਨਾਲ ਕੀਤੀ ਖੇਤੀ ਕਾਰਨ ਮਿੱਟੀ ਦਾ ਉਪਜਾਊਪਣ ਘੱਟ ਜਾਂਦਾ ਹੈ, ਜਿਸ ਨਾਲ ਖਾਦਾਂ ਦੀ ਖ਼ਪਤ ਵੱਧ ਜਾਂਦੀ ਹੈ | ਇਸ ਵਰਤਾਰੇ ਨੂੰ ਰੋਕਣ ਲਈ ਸਾਨੂੰ ਅਜਿਹੇ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਕੁਦਰਤੀ ਸੋਮੇ- ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ-ਸੁਵੰਨਤਾ ਦੀ ਸਲਾਮਤੀ ਬਣੀ ਰਹੇ | ਇਸ ਮੌਕੇ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਿਵਾਇਤੀ ਕੱਦੂ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਵਧੀਆ ਅਤੇ ਸੌਖੀ ਤਕਨੀਕ ਹੈ | ਇਸ ਤਕਨੀਕ ਨਾਲ ਮਜ਼ਦੂਰੀ ਦੀ ਬੱਚਤ ਤੋਂ ਇਲਾਵਾ ਫ਼ਸਲ ਨੂੰ ਘੱਟ ਬਿਮਾਰੀ ਲੱਗਦੀ ਹੈ | ਇਸ ਦੌਰਾਨ ਮਾਹਿਰਾਂ ਨੇ ਸਿੱਧੀ ਬਿਜਾਈ ਤੋਂ ਚੰਗੇ ਨਤੀਜੇ ਲੈਣ ਲਈ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ | ਇਸ ਮੌਕੇ ਦਰਬਾਰਾ ਸਿੰਘ, ਗੁਰਦੇਵ ਸਿੰਘ ਏ.ਟੀ.ਐਮ., ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਫਤਿਹ ਸਿੰਘ ਫੀਲਡ ਵਰਕਰ, ਦਿਲਬਾਗ ਸਿੰਘ ਫੀਲਡ ਵਰਕਰ, ਬਲਜੀਤ ਕੌਰ ਫੀਲਡ ਵਰਕਰ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਬਿਜਲੀ ਘਰ ਤਰਨ ਤਾਰਨ ਅੱਗੇ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਰੋਸ ਧਰਨਾ ਅਗਲੀ ਖ਼ਬਰ ਪੰਚਾਇਤਾਂ, ਧਾਰਮਿਕ ਜਥੇਬੰਦੀਆਂ ਅਤੇ ਵਿਦਿਆਰਥੀ ਸੰਸਥਾਵਾਂ ਪੰਜਾਬੀ ਮਾਤ-ਭਾਸ਼ਾ ਲਿਖਵਾਉਣ ਲਈ ਘਰ-ਘਰ ਮੁਹਿੰਮ ਚਲਾਉਣ-ਪੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।