01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਰਤੀ ਕਮਿਊਨਿਸਟ ਪਾਰਟੀ ਨੇ ਮਜ਼ਦੂਰ ਦਿਵਸ ਮਨਾਇਆ <br/>

ਅਜੀਤ ਡੈਸਕ 02-05-2026
ਖਡੂਰ ਸਾਹਿਬ, 1 ਮਈ (ਰਸ਼ਪਾਲ ਸਿੰਘ ਕੁਲਾਰ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਕਮੇਟੀ ਖਡੂਰ ਸਾਹਿਬ ਵਲੋਂ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਕਾਮਰੇਡ ਮੇਜਰ ਸਿੰਘ, ਜਸਵੰਤ ਸਿੰਘ, ਘੁੱਕ ਸਿੰਘ ਵੇਈਾਪੂੲੀਂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਦਿਨ 'ਤੇ ਝੰਡਾ ਝੁਲਾਉਣ ਦੀ ਰਸਮ ਬਜ਼ੁਰਗ ਕਮਿਊਨਿਸਟ ਆਗੂ ਚਰਨ ਸਿੰਘ ਜਲਾਲਾਬਾਦ ਨੇ ਕੀਤੀ | ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਬਲਜੀਤ ਸਿੰਘ ਫਤਿਆਬਾਦ ਅਤੇ ਜ਼ਿਲ੍ਹਾ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਦੁਨੀਆ ਭਰ ਵਿਚ ਮਜ਼ਦੂਰਾਂ ਦੇ ਸੰਘਰਸ਼ ਦਾ ਮਹਾਨ ਦਿਨ ਹੈ, ਇਹ ਦਿਨ ਸਾਨੂੰ ਦੱਸਦਾ ਹੈ ਕਿ ਮਜ਼ਦੂਰਾਂ ਦੀ ਮਿਹਨਤ ਨਾਲ ਹੀ ਧਰਤੀ ਦੌਲਤ ਦੇ ਢੇਰ ਲੱਗਦੇ ਹਨ, ਪਰ ਹਾਕਮ ਜਮਾਤ ਦੇ ਕਾਰਪੋਰੇਟ ਘਰਾਣੇ ਇਸ ਦੌਲਤ 'ਤੇ ਕਬਜ਼ਾ ਕਰ ਲੈਂਦੇ ਹਨ | ਹੁਣ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਚਾਰ ਲੇਬਰ ਕੋਡ ਸਰਮਾਏਦਾਰੀ ਦਾ ਪੱਖ ਪੂਰਦੇ ਹਨ ਅਤੇ ਇਹ ਮਜ਼ਦੂਰ ਵਿਰੋਧੀ ਹਨ | ਇਸ ਕਰਕੇ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ | ਇਸ ਮੌਕੇ ਕਾਮਰੇਡ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਪੌਣੇ ਦੋ ਸੌ ਸਾਲ ਪਹਿਲਾਂ ਪੱਛਮੀਂ ਦੇਸ਼ਾਂ ਵਿਚ ਕੰਮ ਦਿਹਾੜੀ ਸਮਾਂ ਘੱਟ ਕਰਾਉਣ ਲਈ ਵਿਸ਼ਾਲ ਮਜ਼ਦੂਰ ਸੰਘਰਸ਼ ਸ਼ੁਰੂ ਹੋਏ | ਇਨ੍ਹਾਂ ਵਿਚੋਂ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਂਗੋ ਦਾ ਇਹ ਸੰਘਰਸ਼ ਸਿਰਮੌਰ ਸੀ, ਜਿਸ ਵਿਚ ਕਈ ਮਜ਼ਦੂਰ ਆਗੂਆਂ ਨੂੰ ਫਾਂਸੀ ਦਾ ਰੱਸਾ ਵੀ ਚੁੰਮਣਾ ਪਿਆ | ਇਸ ਨਾਲ ਕੰਮ ਦਿਨ ਸਮਾਂ 10-12 ਘੰਟੇ ਤੋਂ ਘਟਾ ਕੇ 8 ਘੰਟੇ ਦਾ ਹੱਕ ਲਿਆ ਗਿਆ | ਸਿਤਮ ਇਹ ਹੈ ਕਿ ਭਾਰਤੀ ਹਾਕਮ ਵੀ ਅਤੇ ਵਿਦੇਸ਼ਾਂ ਵਿਚ ਵੀ ਅੱਜ ਮੁੜ ਕੰਮ ਦਿਹਾੜੀ ਸਮਾਂ 12 ਤੋਂ 14 ਘੰਟੇ ਤੱਕ ਪਹੁੰਚਾ ਦਿੱਤਾ ਗਿਆ ਹੈ, ਜਦੋਂ ਕਿ ਅੱਜ ਦੀ ਅਤਿ ਅਧੁਨਿਕ ਮਸ਼ੀਨਰੀ ਯੁੱਗ ਵਿਚ ਕੰਮ ਦਿਨ ਦੀ ਵੰਡ ਦੋ ਚਾਰ ਘੰਟੇ ਤੱਕ ਆ ਸਕਦੀ | ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਚਰਨ ਸਿੰਘ ਕੰਢਾ, ਪੰਜਾਬ ਇਸਤਰੀ ਸਭਾ ਸਕੱਤਰ ਹਰਜੀਤ ਕੌਰ ਫਤਿਆਬਾਦ, ਰਾਣੀ ਫਤਿਆਬਾਦ, ਜਗਤਾਰ ਸਿੰਘ ਖਡੂਰ ਸਾਹਿਬ, ਸੁਖਵਿੰਦਰ ਸਿੰਘ ਮੁਗਲਾਣੀ, ਸੁਖਦੇਵ ਸਿੰਘ ਭਲਾਈਪੁਰ, ਸਲਵਿੰਦਰ ਸਿੰਘ ਗਗੜੇਵਾਲ,

ਪਿਛਲੀ ਖ਼ਬਰ ਦਾਣਾ ਮੰਡੀ ਪੱਟੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੀ. ਐੱਮ. ਸ੍ਰੀ ਸਰਕਾਰੀ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਐੱਨ. ਐੱਮ. ਐੱਮ. ਐੱਸ. ਐੱਸ. ਪ੍ਰੀਖਿਆ ਕੀਤੀ ਪਾਸ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।