31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਨੇ ਲਾਲ ਝੰਡੇ ਲਹਿਰਾ ਕੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ <br/>

ਅਜੀਤ ਡੈਸਕ 02-05-2026
ਤਰਨ ਤਾਰਨ, 1 ਮਈ (ਹਰਿੰਦਰ ਸਿੰਘ)-ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਵਰਕਰਾਂ ਤੇ ਲੀਡਰਸ਼ਿਪ ਨੇ ਵੱਖ-ਵੱਖ ਬਿਜਲੀ ਦਫਤਰਾਂ ਅਤੇ ਗਰਿੱਡਾਂ ਦੇ ਗੇਟਾਂ ਤੇ ਲਾਲ ਝੰਡੇ ਲਹਿਰਾਂ ਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਤਿਆਰ ਕੀਤੇ ਘਾਤਕ ਖਰੜੇ ਤੇ 29 ਕਿਰਤ ਕਾਨੂੰਨ ਖਤਮ ਕਰਨ ਉਪਰੰਤ ਦੇਸ਼ ਵਿਚ ਧੱਕੇ ਨਾਲ ਲਾਗੂ ਕੀਤੇ ਚਾਰ ਲੇਬਰ ਕੋਡਾਂ ਨੂੰ ਮਿਹਨਤਕਸ਼ ਜਮਾਤ ਲਈ ਤਬਾਹਕੁੰਨ ਦੱਸਿਆ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ, ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਕਲ ਸਕੱਤਰ ਪੂਰਨ ਦਾਸ, ਜੋਨ ਆਗੂ ਮੇਜਰ ਸਿੰਘ ਨਾਗੋਕੇ, ਸਰਕਲ ਆਗੂ ਲਖਵਿੰਦਰ ਸਿੰਘ ਬਹਿਲਾ, ਬਲਜਿੰਦਰ ਸਿੰਘ ਪਲਾਸੌਰ, ਡਵੀਜ਼ਨ ਆਗੂ ਤਰਜੀਤ ਸਿੰਘ ਨਾਗੋਕੇ, ਹਰਜੀਤ ਸਿੰਘ ਚੈਅਰਮੈਨ, ਸਰਬਜੀਤ ਸਿੰਘ ਜਵੰਦਾ, ਬਲਜੀਤ ਸਿੰਘ ਪੱਟੀ, ਗੁਰਨਾਮ ਸਿੰਘ ਪੰਡੋਰੀ, ਲਵਜੋਤ ਸਿੰਘ ਖਹਿਰਾ, ਨਵਜੀਤ ਸਿੰਘ ਮਾਣੋਚਾਹਲ, ਰਛਪਾਲ ਸਿੰਘ ਘਰਿਆਲਾ, ਬਚਿੱਤਰ ਸਿੰਘ ਖੇਲਾ, ਹਰਪ੍ਰੀਤ ਸਿੰਘ ਪਨੂੰ, ਗੁਰਅਵਤਾਰ ਸਿੰਘ ਪਨੂੰ, ਮਨਜਿੰਦਰ ਸਿੰਘ ਵੈਰੋਵਾਲ, ਸਲਵਿੰਦਰ ਸਿੰਘ ਵੈਰੋਵਾਲ ਤੋਂ ਇਲਾਵਾ ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਸਰਕਲ ਆਗੂ ਜਸਬੀਰ ਸਿੰਘ ਸੇਰੋਂ, ਰਾਕੇਸ਼ ਕੁਮਾਰ ਮਲਹੋਤਰਾ ਆਦਿ ਨੇ ਮਜਦੂਰ ਜਮਾਤ ਲਈ ਜਿੱਤਾਂ ਦੇ ਪ੍ਰਤੀਕ ਇਤਿਹਾਸਕ ਦਿਹਾੜੇ ਤੇ ਇਕੱਤਰ ਹੋਏ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਕਿਰਤੀਆਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ 1886 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਮਜ਼ਦੂਰ ਆਗੂਆਂ ਨੂੰ ਸਿਜਦਾ ਕੀਤਾ |

ਪਿਛਲੀ ਖ਼ਬਰ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਹੱਕੀ ਤੇ ਜਾਇਜ਼ ਮੰਗਾਂ ਵਾਸਤੇ ਸੰਘਰਸ਼ ਕਰਨ ਦਾ ਲਿਆ ਪ੍ਰਣ-... ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਦਾ ਐੱਸ. ਸੀ. ਵਿੰਗ ਬਿੱਲਾ ਖਹਿਰਾ ਨਾਲ ਚਟਾਂਨ ਵਾਂਗ ਖੜ੍ਹਾ- ਜਸਵੰਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।